The Summer News
×
Monday, 20 May 2024

ਕਾਦੀਆਂ ਦੇ ਮੇਨ ਬਜ਼ਾਰ ਵਿੱਖੇ ਇੱਕ ਹੀ ਰਾਤ 'ਚ ਚੋਰਾਂ ਨੇ ਚਾਰ ਦੁਕਾਨਾਂ ਦੇ ਤੋੜੇ ਤਾਲੇ

ਬਟਾਲਾ : ਵਿੱਕੀ ਮਲਿਕ : ਕਾਦੀਆਂ ਵਿੱਖੇ ਆਏ ਦਿੱਨ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾੳਣ ਲਈ ਕਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹੱਨ।  ਜਿੱਥੇ ਕੱਲ ਦੇਰ ਰਾਤ ਚੋਰਾਂ ਨੇ ਮੇਨ ਬਜ਼ਾਰ ਦੀਆਂ ਚਾਰ ਦੁਕਨਾਂ ਨੂੰ ਨਿਸ਼ਾਨਾ ਬਣਾਈਆ ਅਤੇ ਨਕਦੀ ਦੇ ਨਾਲ ਨਾਲ ਸਮਾਨ ਵੀ ਲੈ ਗਏ। ਇਸ ਬਜ਼ਾਰ ਵਿੱਚ ਕੁਝ ਦੁਕਨਾਂ ਇਸ ਤਰਾਂ ਦੀਆਂ ਵੀ ਹੱਨ ਜਿੱਨਾਂ ਦਾ ਸ਼ਟਰ ਖੋਲਣ ਵਿੱਚ ਚੋਰ ਨਾਕਾਮ ਰਹੇ। ਮਿਲੀ ਜਾਨਕਾਰੀ ਅਨੁਸਾਰ ਬਿੱਲੂ ਦੀ ਹੱਟੀ,ਰਕੇਸ਼ ਜਰਨਲ ਸਟੋਰ,ਟੀਟੂ ਭਨੋਟ,ਅਤੇ ਅਬਰੋਲ ਦੀ ਦੁਕਾਨ ਦੇ ਸ਼ਟਰ ਚੋਰਾਂ ਵਲੋ ਤੋੜੇ ਗਾਏ ਹੱਨ। ਜ਼ਿਕਰਯੋਗ ਗੱਲ ਇਹ ਹੈ ਕਿ ਚੋਰਾਂ ਵਲੋ ਮਨਿਆਰੀ ਦੀ ਦੁਕਾਨਾਂ ਨੂੰ ਹੀ ਨਿਸ਼ਾਨਾ ਬਣਾਈਆ ਜਾ ਰਿਹਾ ਹੈ। ਇਸ ਸਾਰੀ ਘਟਨਾ ਦੀ cctv ਘਟਨਾ ਕੈਮਰੇ ਵਿੱਚ ਕੈਦ ਹੋ ਗਈ ਹੈ। ਜਿਸ ਦੇ ਅਧਾਰ ਤੇ ਪੁਲਸ ਕਾਰਵਾਈ ਕਰ ਰਹੀ ਹੈ।

Story You May Like