The Summer News
×
Sunday, 19 May 2024

ਨੇਪਾਲ ਦੇ ਪੋਖਰਾ 'ਚ 72 ਮੁਸਾਫ਼ਰਾਂ ਨੂੰ ਲੈ ਜਾ ਰਿਹਾ ਜਹਾਜ਼ ਹਾਦਸਾਗ੍ਰਸਤ, 40 ਲਾਸ਼ਾਂ ਬਰਾਮਦ : ਦੇਖੋ ਵੀਡੀਓ

ਕਾਠਮੰਡੂ : ਨੇਪਾਲ ਦੇ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਤਵਾਰ ਨੂੰ 72 ਸੀਟਾਂ ਵਾਲਾ ਯਾਤਰੀ ਜਹਾਜ਼ ਰਨਵੇ 'ਤੇ ਹਾਦਸਾਗ੍ਰਸਤ ਹੋ ਗਿਆ। ਨਿਊਜ਼ ਏਜੰਸੀ ਏਐਨਆਈ ਨੇ ਦੱਸਿਆ ਕਿ ਹਵਾਈ ਅੱਡੇ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ ਅਤੇ ਬਚਾਅ ਕਾਰਜ ਜਾਰੀ ਹਨ। ਟਵਿੱਟਰ 'ਤੇ ਸ਼ੇਅਰ ਕੀਤੇ ਜਾ ਰਹੇ ਵੀਡੀਓ 'ਚ ਜਹਾਜ਼ 'ਚੋਂ ਭਿਆਨਕ ਅੱਗ ਨਿਕਲਦੀ ਦੇਖੀ ਜਾ ਸਕਦੀ ਹੈ। ਗਵਾਹਾਂ ਮੁਤਾਬਕ ਹਾਦਸੇ ਦੇ ਸਮੇਂ ਇੰਨਾ ਜ਼ੋਰਦਾਰ ਧਮਾਕਾ ਹੋਇਆ ਕਿ ਜਹਾਜ਼ ਕੁਝ ਹੀ ਪਲਾਂ 'ਚ ਅੱਗ ਦਾ ਗੋਲਾ ਬਣ ਗਿਆ।


 


Story You May Like