The Summer News
×
Sunday, 02 June 2024

ਐਸਡੀਐਮ ਬਲਾਚੌਰ ਵਲੋਂ ਸ਼ਨਿਚਰਵਾਰ ਨੂੰ ਦਫ਼ਤਰ 'ਚ ਹਾਜ਼ਰ ਰਹਿ ਕੇ ਨਿਪਟਾਏ ਗਏ ਬਕਾਇਆ ਕੰਮ

ਬਲਾਚੌਰ, 15 ਜਨਵਰੀ, 2023; ਪੀਸੀਐਸ ਅਫ਼ਸਰ ਐਸੋਸੀਏਸ਼ਨ ਵੱਲੋਂ ਆਪਣੀ ਸਮੂਹਿਕ ਛੁੱਟੀ/ਹੜਤਾਲ ਦੌਰਾਨ ਆਪਣੇ ਦਫ਼ਤਰਾਂ 'ਚ ਪ੍ਰਭਾਵਿਤ ਹੋਏ ਕੰਮ ਕਰ ਨੂੰ ਨਿਪਟਾਉਣ ਲਈ ਸ਼ਨੀਵਾਰ ਤੇ ਐਤਵਾਰ ਦੀਆਂ ਛੁੱਟੀਆਂ ਦੌਰਾਨ ਦਫਤਰਾਂ 'ਚ ਕੰਮ ਕਰਨ ਦੇ ਦਿੱਤੇ ਸੱਦੇ ਤਹਿਤ ਅੱਜ ਬਲਾਚੌਰ ਦੇ ਐਸਡੀਐਮ ਵਿਕਰਮਜੀਤ ਪਾਂਥੇ ਨੇ ਰੁਟੀਨ ਮੁਤਾਬਕ ਕੰਮ ਕੀਤਾ।


ਬਲਾਚੌਰ ਦੇ ਐਸਡੀਐਮ ਵਿਕਰਮਜੀਤ ਪਾਂਥੇ ਜੋ ਕਿ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਦੇ ਫ਼ੀਲਡ ਅਫ਼ਸਰ ਵਜੋਂ ਵੀ ਕੰਮ ਦੇਖਦੇ ਹਨ, ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਦਫ਼ਤਰ ਨਾਲ ਸਬੰਧਤ ਬਕਾਇਆ ਕੰਮਾਂ ਦੇ ਨਿਪਟਾਰੇ ਨੂੰ ਤਰਜੀਹ ਦਿੱਤੀ ਗਈ ਤਾਂ ਜੋ ਸੋਮਵਾਰ ਤੋਂ ਪਹਿਲਾਂ ਪਹਿਲਾਂ ਲੰਬਿਤ ਪਈਆਂ ਫਾਈਲਾਂ ਤੇ ਆਨਲਾਈਨ ਅਰਜ਼ੀਆਂ ਨੂੰ ਬਿਨਾਂ ਦੇਰੀ ਨਿਪਟਾਇਆ ਜਾ ਸਕੇ।


ਉਨ੍ਹਾਂ ਕਿਹਾ ਕਿ ਉਂਜ ਤਾਂ ਉਪ ਮੰਡਲ ਮੈਜਿਸਟਰੇਟ ਦਾ ਅਹੁਦਾ ਅਹਿਮ ਹੋਣ ਕਰਨ ਹਫ਼ਤੇ ਦੇ ਸਾਰੇ ਦਿਨ ਹੀ ਵਰਕਿੰਗ ਹੁੰਦਾ ਹੈ, ਪਰ ਪਿਛਲੇ ਦਿਨਾਂ ਚ ਐਸੋਸੀਏਸ਼ਨ ਦੇ ਫੈਸਲੇ ਕਾਰਨ ਸਮੂਹਿਕ ਛੁੱਟੀ ਤੇ ਜਾਣ ਕਾਰਨ, ਦਫਤਰਾਂ ਚ ਲੰਬਿਤ ਹੋਏ ਕੰਮ ਨੂੰ ਇਹ ਵਾਧੂ ਸਮਾਂ ਲਾ ਕੇ ਨਿਪਟਾਇਆ ਜਾ ਰਿਹਾ ਹੈ।

Story You May Like