The Summer News
×
Saturday, 11 May 2024

ਜੇਕਰ ਤੁਸੀਂ ਵੀ ਆਪਣੇ ਫੋਨ ਦਾ ਕਰਦੇ ਹੋ ਇਵੇਂ ਇਸਤੇਮਾਲ ਤਾਂ ਹੋ ਜਾਓ ਸਾਵਧਾਨ, Battery ਹੋ ਸਕਦੀ ਹੈ ਖਰਾਬ

ਚੰਡੀਗੜ੍ਹ : ਅੱਜ ਦੇ ਸਮੇਂ ਵਿੱਚ ਸਮਾਰਟ ਫੋਨ ਹਰ ਥਾਂ ਵਰਤਿਆ ਜਾਂਦਾ ਹੈ। ਬਿੱਲ ਭਰਨਾ ਹੋਵੇ,ਕਿਸੇ ਨੂੰ ਪੈਸੇ, ਸੰਦੇਸ਼ ਇਹਨਾਂ ਕੰਮਾਂ ਕਰਕੇ ਫੋਨ ਦੀ ਵਰਤੋ ਕੀਤੀ ਜਾਂਦੀ ਹੈ ਤਾਂ ਕਿ ਦੇਰ ਸਮੇਂ ਤੱਕ ਕਤਾਰਾਂ ਵਿਚ ਨਾ ਖੜਿਆ ਜਾਵੇ। ਫੋਨ ਦਾ ਸਭ ਤੋਂ ਮਹੱਤਵਪੂਰਨ ਅੰਗ ਹੁੰਦੀ ਹੈ ਉਸ ਦੀ ਬੈਟਰੀ ਹੈ। ਇਸ ਲਈ ਜੇਕਰ ਫੋਨ ਦੀ ਬੈਟਰੀ ਹੀ ਸਹੀ ਨਾ ਹੋਵੇ ਜਾਂ ਫਿਰ ਉਸ ਨੂੰ ਸਹੀ ਤਰੀਕੇ ਨਾਲ ਚਾਰਜ ਕੀਤਾ ਜਾਵੇ ਤਾਂ ਫੋਨ ਕਿਸੇ ਕੰਮ ਦਾ ਨਹੀਂ ਰਹਿੰਦਾ।


ਤੁਹਾਨੂੰ ਦੱਸਦੇ ਹਾਂ ਕਿ ਫੋਨ ਨੂੰ ਕਿਉਂ ਨਹੀਂ ਕਰਨਾ ਚਾਹਿਦਾ 100 % ਚਾਰਜ


ਮੋਬਾਇਲ ਫੋਨ ਦੀ 100 % ਬੈਟਰੀ ਫੋਨ ਨੂੰ ਕਮਜ਼ੋਰ ਬਣਾ ਸਕਦੀ ਹੈ। ਜਦ ਫੋਨ ਹੀ ਸਹੀ ਨਹੀਂ ਚਲੇਗਾ ਫਿਰ ਫੋਨ ਹੈਂਗ ਮਾਰ ਸਕਦਾ ਹੈ ਅਤੇ ਹੋਲੀ ਚਲੇਗਾ। ਇਸ ਕਰਕੇ ਫੋਨ ਨੂੰ 75% ਤੋਂ 85 %  ਤੱਕ ਚਾਰਜ ਕਰਨਾ ਚਾਹੀਦਾ ਹੈ। ਅਜਿਹਾ ਇਸ ਲਈ ਤਾਂ ਕਿ ਬੈਟਰੀ ਫੂਕਣ ਦਾ ਡਰ ਨਾ ਹੋਵੇਂ, ਫੋਨ ਵੀ ਸਹੀ ਰਹੇ।   


ਫੋਨ ਅੱਜ ਦੇ ਸਮੇਂ ਵਿਚ ਇੱਕ ਬਹੁਤ ਹੀ ਵੱਡਾ ਗੈਜੇਟ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਮਨੁੱਖ ਕੁਝ ਨਹੀਂ ਕਰ ਸਕਦਾ। ਪਹਿਲਾ ਲੈਪਟਾਪ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਸੀ ਹੁਣ ਫ਼ੋਨ ਉੱਤੇ ਸਾਰੀ ਸੁਵਿਧਾ ਉਪਲਬਧ ਹੋ ਜਾਂਦੀ ਹੈ। ਮੀਟਿੰਗ ਵੀਡੀਓ ਕਾਲ ਦੀ ਸਹਾਇਤਾ ਨਾਲ ਵੀ ਹੋ ਜਾਂਦੀ ਹੈ। ਜਿੱਥੇ ਪਹਿਲਾਂ 20-25 ਮਿੰਟ ਇੰਤਜ਼ਾਰ ਕੀਤਾ ਜਾਂਦਾ ਸੀ ਕਿ ਆਹਮਣੇ ਸਾਹਮਣੇ ਬੈਠ ਕੇ ਮੀਟਿੰਗ ਕੀਤੀ ਜਾਵੇ। ਫੋਨ ‘ਤੇ ਹੀ ਹੁਣ ਸਾਰਾ ਕੁਝ ਹੋ ਜਾਂਦਾ ਹੈ ਕਿ ਹੁਣ ਸਮਾਂ ਵੀ ਖਰਾਬ ਨਹੀਂ ਹੁੰਦਾ।

Story You May Like