The Summer News
×
Monday, 20 May 2024

ਝੁੱਗੀ-ਝੌਂਪੜੀ ‘ਚ ਲੱਗੀ ਭਿਆਨਕ ਅੱਗ, ਇਕ ਹੀ ਪਰਿਵਾਰ ਦੇ ਇੰਨ੍ਹੇ ਜੀਆਂ ਦੀ ਹੋਈ ਮੌਤ

ਲੁਧਿਆਣਾ : ਕਹਿੰਦੇ ਹਨ ਕਿ ਜਦੋਂ ਅਣਹੋਣੀ ਹੋਣੀ ਹੁੰਦੀ ਹੈ ਤਾਂ ਹੋ ਹੀ ਜਾਂਦੀ ਹੈ। ਇਸ ਦੌਰਾਨ ਹੀ ਇਕ ਭਿਆਨਕ ਹਾਦਸਾ ਲੁਧਿਆਣਾ ਵਿਖੇ ਵਾਪਰਿਆ ਹੈ ਇਕ ਹਾਦਸਾ ਜਿੱਥੇ ਇਕ ਹੀ ਪਰਿਵਾਰ ਦੇ 7 ਜੀਅ ਅੱਗ ਵਿੱਚ ਸੜ ਕੇ ਮਰ ਗਏ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕੀ ਇਹ ਭਿਆਨਕ ਰੂਹ ਕਮਬਾਉਣ ਦੇਣ ਵਾਲਾ ਹਾਦਸਾ ਮੰਗਲਵਾਰ ਨੂੰ ਵਾਪਰਿਆ ਹੈ। ਇਸ ਦੀ ਸੂਚਨਾ ਆਲੇ ਦੁਆਲੇ ਦੇ ਲੋਕ ਤੋਂ ਮਿਲੀ ਨੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਦਿੱਤੀ ਨੇ ਮੌਕੇ ਤੇ ਪਹੁੰਚ ਕੇ ਵਧਦੀ ਅੱਗ ਨੂੰ ਕੰਟਰੋਲ ਕਰ ਲਿਆ। ਪਰ ਇਕ ਹੀ ਪਰਿਵਾਰ ਦੇ 7 ਲੋਕਾਂ ਅੱਗ ‘ਚ ਜਲ ਕੇ ਮਰ ਗਏ। ਇਸ ਦੌਰਾਨ ਇਹ ਵੀ ਦਸ ਦਈਏ ਕੀ ਮ੍ਰਿਤਕਾਂ ਵਿੱਚ ਇੱਕ ਜੋੜੇ ਸਮੇਤ 5 ਬੱਚੇ ਸ਼ਾਮਲ ਹਨ। ਇਸ ਦੇ ਨਾਲ ਹੀ ਸਿਵਲ ਹਸਪਤਾਲ ਦੀ ਟੀਮ ਵੀ ਮੌਕੇ ਤੇ ਪਹੁੰਚੀ ਤਾਂ ਕੀ ਉਹਨਾਂ ਦਾ ਇਲਾਜ ਕੀਤਾ ਜਾਵੇ। ਪਰ ਇਹ ਸੰਭਵ ਨਾ ਹੋ ਪਾਇਆ।


 


Story You May Like