The Summer News
×
Sunday, 19 May 2024

ਹਿਮਾਚਲ ਦੇ ਸੋਲਨ ‘ਚ ਵਾਪਰਿਆ ਵੱਡਾ ਹਾਦਸਾ, ਪਰਵਾਣੂ ਟਿੰਬਰ ਟਰੇਲ ‘ਚ ਫਸੇ 11 ਲੋਕ

ਚੰਡੀਗੜ੍ਹ :  ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਪਰਵਾਣੂ ਟਿੰਬਰ ਟ੍ਰੇਲ ਵਿੱਚ 11 ਲੋਕ ਫਸ ਗਏ ਹਨ। ਇਸ ਦੌਰਾਨ ਤੁਹਾਨੂੰ ਹੋਰ ਜਾਣਕਾਰੀ ਦਿੰਦੇ ਹੋਏ ਦਸ ਦਈਏ ਕਿ ਇਹ ਹਾਦਸਾ ਹਿਮਾਚਲ ਦੇ ਗੇਟਵੇਅ ਪਰਵਾਣੂ ਦੇ TTR ਹੋਟਲ ਵਿੱਚ ਰੋਪਵੇਅ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਹੋਇਆ ਹੈ। ਇਹ ਘਟਨਾ ਕਰੀਬ 1:45 ਵਜੇ ਵਾਪਰੀ। ਜਦੋਂ ਸੈਲਾਨੀ ਕੇਬਲ ਕਾਰ ਰਾਹੀਂ ਹੋਟਲ ਮੋਕਸ਼ ਤੋਂ ਪਰਵਾਣੂ ਵੱਲ ਆ ਰਹੇ ਸਨ ਤਾਂ ਅਚਾਨਕ ਟਰਾਲੀ ਵਿਚਕਾਰ ਫੱਸ ਗਈ।


ਪ੍ਰਾਪਤ ਜਾਣਕਾਰੀ ਅਨੁਸਾਰ ਪਰਵਾਣੂ ਸੋਲਨ ਜ਼ਿਲ੍ਹੇ ਦੇ ਐਸਪੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਬਚਾਉਣ ਲਈ ਇੱਕ ਹੋਰ ਕੇਬਲ ਕਾਰ ਟਰਾਲੀ ਤਾਇਨਾਤ ਕੀਤੀ ਗਈ ਹੈ। ਸੋਲਨ ਜ਼ਿਲ੍ਹੇ ਦੇ ਐਸਪੀ ਨੇ ਦੱਸਿਆ ਕਿ ਟਿੰਬਲ ਟ੍ਰੇਲ ਆਪਰੇਟਰ ਦੀ ਤਕਨੀਕੀ ਟੀਮ ਤਾਇਨਾਤ ਹੈ ਅਤੇ ਪੁਲਿਸ ਵੀ ਘਟਨਾ ਦੀ ਨਿਗਰਾਨੀ ਕਰ ਰਹੀ ਹੈ।


ਘਟਨਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਕਾਰਨ ਟਰਾਲੀ ਵਿੱਚ ਬੈਠੇ 11 ਵਿਅਕਤੀਆਂ ਦੇ ਸਾਹ ਹਵਾ ਵਿੱਚ ਅਟਕ ਗਏ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਸਮੇਤ ਚਾਰ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਜਦਕਿ ਟੀਮ ਬਾਕੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਏਐਸਪੀ ਸੋਲਨ ਅਸ਼ੋਕ ਵਰਮਾ ਨੇ ਦੱਸਿਆ ਕਿ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਕਸੌਲੀ ਏਅਰਫੋਰਸ ਨਾਲ ਗੱਲਬਾਤ ਕੀਤੀ। ਜਲਦੀ ਹੀ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ।


Story You May Like