आज प्रधानमंत्री मोदी के अथक प्रयास के कारण ही देश आर्थिक प्रगति की ओर बढ़ रहा है: गजेंद्र शेखावत
ਪਿੰਡ ਰੁਪਾਣਾ ਪੁੱਜੇ ਯੋਗਰਾਜ ਸਿੰਘ ਨੇ ਨਸ਼ਾ ਵਿਰੋਧੀ ਮਾਰਚ ਕਰਨ ਉਪਰੰਤ ਜਿੰਮ ਦਾ ਕੀਤਾ ਉਦਘਾਟਨ
ਸ੍ਰੀ ਮੁਕਤਸਰ ਸਾਹਿਬ, 19 ਫਰਵਰੀ : ਪ੍ਰਸਿੱਧ ਫਿਲਮ ਅਦਾਕਾਰ ਯੋਗਰਾਜ ਸਿੰਘ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰੁਪਾਣਾ ਵਿਖੇ ਪਹੁੰਚੇ। ਇਸ ਦੌਰਾਨ ਉਹਨਾਂ ਪਿੰਡ ਵਿਚ ਨਸ਼ਿਆਂ ਵਿਰੁੱਧ ਮਾਰਚ ਕੱਢਣ ਉਪਰੰਤ ਪਿੰਡ 'ਚ ਹੀ ਪਿੰਡ ਦੇ ਜੰਮਪਲ ਮਿਸਟਰ ਉਲੰਪੀਆ ਗੁਰੀ ਖੋਸਾ ਵਲੋਂ ਖੋਲੀ ਜਿੰਮ ਦਾ ਉਦਘਾਟਨ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆ ਯੋਗਰਾਜ ਸਿੰਘ ਨੇ ਨੌਜਵਾਨਾਂ ਨੂੰ ਸਿਹਤ ਸੰਭਾਲ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਯੋਗਰਾਜ ਸਿੰਘ ਨੇ ਕਿਹਾ ਕਿ ਨੌਜਵਾਨ ਨਸ਼ੇ ਤੋਂ ਦੂਰ ਰਹਿਣ ਅਤੇ ਵਿਰਸੇ ਨਾਲ ਜੁੜਨ ਇਸ ਲਈ ਉਹ ਮੁਹਿੰਮ ਚਲਾ ਰਹੇ ਹਨ। ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਤੇ ਉਹਨਾਂ ਕਿਹਾ ਕਿ ਜਦ ਸਭ ਇਕ ਦੇਸ਼ ਦੇ ਵਾਸੀ ਤਾਂ ਫਿਰ ਦੇਸ਼ ਦੇ ਉਹਨਾਂ ਬੱਚਿਆਂ ਲਈ ਕਾਨੂੰਨ ਵੱਖਰਾ ਕਿਉਂ ਹੈ। ਜਦ ਉਹ ਸ਼ਜਾਵਾਂ ਭੁਗਤ ਚੁੱਕੇ ਹਨ ਤਾਂ ਉਹਨਾਂ ਨੂੰ ਹੁਣ ਰਿਹਾ ਕਰ ਦੇਣਾ ਚਾਹੀਦਾ ਹੈ। ਉਹਨਾਂ ਇਸ ਮਾਮਲੇ ਚ ਬੀਤੇ ਸਮੇਂ ਦੌਰਾਨ ਹੋਏ ਸੰਘਰਸ਼ ਸਬੰਧੀ ਵੀ ਗੱਲਬਾਤ ਕੀਤੀ।