The Summer News
×
Sunday, 19 May 2024

ਪੰਜਾਬ 'ਚ ਇਕ ਸਾਲ ਦੌਰਾਨ ਸੜਕ ਹਾਦਸਿਆਂ ਵਿਚ ਹੋਈਆਂ ਹਜ਼ਾਰਾਂ ਮੌ+ਤਾਂ ,ਪੜੋ ਪੂਰਾ ਮਾਮਲਾ

ਚੰਡੀਗੜ੍ਹ : ਦੱਸ ਦੇਈਏ ਕਿ ਪੰਜਾਬ ਵਿਚ ਇਕ ਸਾਲ ਦੌਰਾਨ ਸੜਕ ਹਾਦਸਿਆਂ 'ਚ 4589 ਮੌਤਾਂ ਹੋਈਆ। ਜਿਸ ਦੇ ਚੱਲਦਿਆਂ ਸੜਕ ਹਾਦਸਿਆਂ ਵਿਚ 2030 ਵਿਅਕਤੀ ਜ਼ਖਮੀ ਹੋਏ। ਜਾਣਕਾਰੀ ਮੁਤਾਬਕ ਦੱਸ ਦਿੰਦੇ ਹਾਂ ਕਿ 3276 ਵਿਅਕਤੀਆਂ ਦੀਆਂ ਮੌਤਾਂ ਓਵਰ ਸਪੀਡ ਨਾਲ ਵਾਹਨ ਚਲਾਉਣ ਕਾਰਨ ਹੋਈਆਂ ਹਨ। ਇਸੇ ਦੌਰਾਨ 522 ਮੌਤਾਂ ਗਲਤ ਪਾਸੇ ਵਾਹਨ ਚਲਾਉਣ ਕਾਰਨ ਹੋਈਆਂ। ਜਾਣਕਾਰੀ ਮੁਤਾਬਕ ਸੜਕ ਹਾਦਸਿਆਂ ਵਿਚ ਸਭ ਤੋਂ ਵੱਧ 649 ਮੌਤਾਂ ਜ਼ਿਲ੍ਹਾ ਲੁਧਿਆਣਾ ਵਿਚ ਹੋਈਆਂ ਹਨ।


ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਦੂਸਰੇ ਨੰਬਰ ‘ਤੇ ਜ਼ਿਲ੍ਹਾ ਪਟਿਆਲਾ 'ਚ 434 ਮੌਤਾਂ ਹੋਈਆਂ, ਇਸਦੇ ਨਾਲ ਹੀ ਜਲੰਧਰ 'ਚ 360 ਦੇ ਕਰੀਬ ਮੌਤਾਂ ਹੋਈਆਂ, 'ਤੇ ਜ਼ਿਲ੍ਹਾ ਸੰਗਰੂਰ ਵਿਚ ਸੜਕ ਹਾਦਸਿਆਂ ਦੌਰਾਨ 286 ਜਾਨਾਂ ਗਈਆਂ। ਇਸੇ ਦੌਰਾਨ ਜੇਕਰ ਗੱਲ ਮੋਹਾਲੀ ਦੀ ਕਰੀਏ ਤਾਂ ਤੇਜ਼ ਰਫ਼ਤਾਰ ਦੌਰਾਨ ਸੜਕ ਹਾਦਸਿਆਂ 'ਚ 269 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। ਜਾਣਕਾਰੀ ਅਨੁਸਾਰ ਮਾਨਸਾ 'ਚ ਵੀ ਸੜਕ ਹਾਦਸੇ ਦੌਰਾਨ 213 ਲੋਕਾਂ ਦੀਆਂ ਜਾਨਾਂ ਲਈਆਂ। ਖਾਸਕਰ ਇਹ ਹਾਦਸੇ ਕਰੀਬ ਸ਼ਾਮ 6 ਵਜੇ ਤੋਂ ਰਾਤ ਦੇ 9 ਵਜੇ ਤਕ ਹਾਦਸੇ ਵਾਪਰਦੇ ਹਨ।


 

Story You May Like