The Summer News
×
Friday, 17 May 2024

ਕਿਸਾਨਾਂ ਲਈ ਲਾਹੇਵੰਦ ਹੋ ਰਿਹੈ ਆਪਣੇ ਖੇਤਾਂ ਵਿੱਚ ਵੇਲਨਾ ਲਾ ਕੇ ਗੁੜ ਬਣਾਉਣ ਦਾ ਧੰਦਾ

ਤਰਨਤਾਰਨ, 20 ਫਰਵਰੀ (ਬਲਜੀਤ ਸਿੰਘ) : ਅੱਜ ਦੇ ਸਮੇਂ ਦੇ ਵਿੱਚ ਜਿਥੇ ਹਰ ਚੀਜ਼ ਦੇ ਵਿੱਚ ਖੰਡ ਮਿਲਦੀ ਹੈ ਪਿੰਡਾਂ ਦੇ ਪੁਰਾਣੇ ਬਜ਼ੁਰਗ ਅੱਜ ਵੀ ਖੰਡ ਨੂੰ ਛੱਡ ਕੇ ਗੁੜ ਨੂੰ ਪਹਿਲ ਦੇਂਦੇ ਹੋਏ ਦਿਖਾਈ ਦਿੰਦੇ ਹਨ। ਕਈਆਂ ਪਿੰਡਾਂ ਦੇ ਵਿੱਚ ਬਜ਼ੁਰਗਾਂ ਵੱਲੋਂ ਕਮਾਦ ਦੀ ਖੇਤੀ ਨੂੰ ਪਹਿਲ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਹੱਥੀਂ ਦੇਸੀ ਗੁੜ ਤਿਆਰ ਕਰ ਸਕਣ।


ਪੁਰਾਣੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਦੇਸੀ ਗੁੜ ਦੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ ਅਤੇ ਗੁੜ ਖਾਣ ਦੇ ਨਾਲ ਸ਼ੂਗਰ ਵੀ ਬਹੁਤ ਘੱਟ ਹੁੰਦੀ ਹੈ। ਸੜਕ ਕਿਨਾਰੇ ਵੇਲੜਾ ਲਗਾ ਕੇ ਗੁੜ ਤਿਆਰ ਕਰਨ ਵਾਲੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਗੰਨੇ ਦਾ ਸਰਕਾਰੀ ਰੇਟ 350 ਰੁਪਏ ਹੈ ਜਦ ਕਿ ਅਸੀਂ ਗੁੜ ਬਣਾ ਕੇ ਵੇਚਦੇ ਹਾਂ ਤਾਂ 1500/- ਰੁਪਏ ਦੇ ਹਿਸਾਬ ਨਾਲ ਕਮਾਈ ਹੁੰਦੀ ਹੈ। ਪੈਸੇ ਵੀ ਰੋਜ਼ਾਨਾ ਮਿਲ ਜਾਂਦੇ ਹਨ। ਉਹਨਾਂ ਪੰਜਾਬ ਦੇ ਨੋਜਵਾਨਾਂ ਨੂੰ ਪੰਜਾਬ ਵਿੱਚ ਹੀ ਕੰਮ ਕਰਨ ਲਈ ਆਖਿਆ।

Story You May Like