The Summer News
×
Monday, 20 May 2024

ਇਤਿਹਾਸਕ ਕਸਬਾ ਖਡੂਰ ਸਾਹਿਬ ਵਿਖੇ ਸਲਾਨਾ ਖੇਡ ਮੇਲੇ ਦਾ ਹੋਇਆ ਰਸਮੀ ਅਗਾਜ਼

ਸ੍ਰੀ ਖਡੂਰ ਸਾਹਿਬ, 12 ਫਰਵਰੀ (ਰਵੀ ਖਹਿਰਾ) : ਇਤਿਹਾਸਕ ਕਸਬਾ ਸ੍ਰੀ ਖਡੂਰ ਸਾਹਿਬ ਵਿਖੇ ਸਲਾਨਾ ਖੇਡ ਮੇਲੇ ਦੀ  ਰਸਮੀ ਸ਼ੁਰੂਆਤ ਹੋਈ । ਗੁਰੂਦਵਾਰਾ ਸ਼੍ਰੀ ਮੱਲ ਅਖਾੜਾ ਸਾਹਿਬ ਵਿਖੇ ਅਰਦਾਸ ਉਪਰੰਤ ਖੇਡ ਮੇਲੇ ਵਿੱਚ ਭਾਗ ਲੈਣ ਲਈ ਪੁੱਜੀਆਂ ਵੱਖ ਵੱਖ ਟੀਮਾਂ ਮਿਸਾਲ ਲੈਕੇ ਖੇਡ ਮੈਦਾਨ ਵਿੱਚ ਉੱਤਰੀਆਂ। ਖੇਡ ਮੇਲੇ ਦੇ ਪਹਿਲੇ ਦਿਨ ਭਾਰਤੀ ਹਾਕੀ ਟੀਮ ਦੇ ਖਿਡਾਰੀ ਅਕਾਸ਼ਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰਬੰਧਕੀ ਕਮੇਟੀ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਝੰਡਾ ਲਹਿਰਾਉਣ ਦੀ ਰਸਮ ਹਾਕੀ ਖਿਡਾਰੀ ਅਕਾਸ਼ਦੀਪ ਸਿੰਘ ਵੱਲੋਂ ਕੀਤੀ ਗਈ। ਖੇਡ ਮੇਲੇ ਦੇ ਪਹਿਲੇ ਦਿਨ ਅੱਜ ਹਾਕੀ ਦੀਆਂ ਵੱਖ ਵੱਖ ਟੀਮਾਂ ਦੇ ਮੁਕਾਬਲੇ ਕਰਵਾਏ ਗਏ।


ਇਸ ਮੌਕੇ ਹਾਕੀ ਖਿਡਾਰੀ ਅਕਾਸ਼ਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜਿਸ ਗਰਾਉਂਡ ਤੋਂ ਆਪਣੀ ਹਾਕੀ ਖੇਡ ਦੀ ਸ਼ੁਰੂਆਤ ਕੀਤੀ ਗਈ ਅੱਜ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਸੇ ਹੀ ਗਰਾਉਂਡ ਵਿਚ ਉਨ੍ਹਾਂ ਨੂੰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਹੈ ਉਨ੍ਹਾਂ ਸਮੁੱਚੀ ਪ੍ਰਬੰਧਕੀ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ।


ਇਸ ਮੌਕੇ ਸ੍ਰੀ ਗੁਰੂ ਅੰਗਦ ਦੇਵ ਜੀ ਸਪੋਰਟਸ ਵਿਕਾਸ ਅਤੇ ਸੱਭਿਆਚਾਰਕ ਕਲੱਬ ਦੇ ਚੇਅਰਮੈਨ ਗੁਰਸ਼ਰਨ ਸਿੰਘ ਖਹਿਰਾ ਡਿਪਟੀ ਚੀਫ਼ ਇੰਜੀਨੀਅਰ ਤਰਨਤਾਰਨ ਨੇ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖੂਡਰ ਸਾਹਿਬ ਦਾ ਇਹ ਸਲਾਨਾ ਖੇਡ ਮੇਲਾ ਬੀਤੇ ਦੋ ਤਿੰਨ ਸਾਲਾਂ ਤੋਂ ਕਰੋਨਾ ਕਰਕੇ ਨਹੀਂ ਹੋ ਸਕਿਆ ਸੀ ਅਤੇ ਇਸ ਵਾਰ ਇਸ ਖੇਡ ਮੇਲੇ ਨੂੰ ਲੈਕੇ ਕੇ ਖਿਡਾਰੀਆਂ ਅਤੇ ਸਥਾਨਕ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ।


ਉਨ੍ਹਾਂ ਕਿਹਾ ਕਿ ਇਹ ਖੇਡ ਮੇਲਾ 12 ਫਰਵਰੀ ਤੋਂ ਲੈਕੇ 18 ਫਰਵਰੀ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਇਸ ਖੇਡ ਮੇਲੇ ਵਿੱਚ ਹਾਕੀ, ਫੁੱਟਬਾਲ, ਵਾਲੀਵਾਲ, ਰੱਸਾਕਸ਼ੀ, ਅਥਲੈਟਿਕਸ, ਕਬੱਡੀ ਅਤੇ ਸੁੰਦਰ ਦਸਤਾਰਾਂ ਦੇ ਆਦਿ ਮੁਕਾਬਲੇ ਕਰਵਾਏ ਜਾਣਗੇ। ਜੇਤੂ ਟੀਮਾਂ ਨੂੰ ਵੱਡੇ ਨਗਦੀ ਇਨਾਮ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।

Story You May Like