The Summer News
×
Friday, 17 May 2024

Bigg Boss 16 – ਅਰਚਨਾ ਗੌਤਮ ਨੇ ਇਸ ਤਰ੍ਹਾ ਕੀਤੀ ਕਰੀਅਰ ਦੀ ਸ਼ੁਰੂਆਤ, ਹਾਸਿਲ ਕੀਤਾ ਪ੍ਰਸ਼ੰਸਕਾਂ ਦਾ ਪਿਆਰ

ਚੰਡੀਗੜ੍ਹ : Bigg Boss 16 ਦੀ contestant ਅਰਚਨਾ ਗੌਤਮ ਨੇ ਆਪਣੇ ਬੇਹਤਰ ਪ੍ਰਦਰਸ਼ਨ ਨਾਲ ਲੱਖਾਂ ਲੋਕਾਂ ਦੇ ਦਿਲ ‘ਚ ਆਪਣੀ ਵੱਖਰੀ ਜਗ੍ਹਾ ਬਣਾ ਲਈ ਹੈ। ਅਰਚਨਾ Bigg Boss 16 ਫਿਨਾਲੇ ਤੱਕ ਪਹੁੰਚ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਅਰਚਨਾ ਨਾ ਸਿਰਫ ਇੱਕ ਅਭਿਨੇਤਰੀ ਹੈ ਬਲਕਿ ਉਹ ਇੱਕ ਰਾਜਨੇਤਾ ਵੀ ਰਹਿ ਚੁੱਕੀ ਹੈ। ਅਰਚਨਾ ਨੇ ਕਾਂਗਰਸ ਦੀ ਤਰਫੋਂ ਮੇਰਠ ਦੇ ਹਸਤੀਨਾਪੁਰ ਤੋਂ ਚੋਣ ਵੀ ਲੜੀ ਸੀ।


ਅਰਚਨਾ ਨੇ ਇਸ ਤਰੀਕੇ ਨਾਲ ਕੀਤੀ ਕਰੀਅਰ ਦੀ ਸ਼ੁਰੂਆਤ


ਅਰਚਨਾ ਨੇ ਕਈ ਫਿਲਮਾਂ ‘ਚ ਛੋਟੇ ਛੋਟੇ ਕਿਰਦਾਰ ਨਿਭਾਅ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਹੈ। 27 ਸਾਲ ਦੀ ਉਮਰ ਤੋਂ ਅਰਚਨਾ ਗੌਤਮ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਕੇ ਇਸ ਮੁਕਾਮ ਨੂੰ ਹਾਸਿਲ ਕੀਤਾ ਹੈ। ਸ਼ੁਰੂਆਤੀ ਸਫਰ ‘ਚ ਅਰਚਨਾ ਨੇ ਮਾਡਲਿੰਗ ਕੀਤੀ ਫਿਰ ਇਸ ਤੋਂ ਬਾਅਦ ਉਸ ਨੇ ਕੁਝ ਫਿਲਮਾਂ ‘ਚ ਕੰਮ ਕੀਤਾ । ਅਰਚਨਾ ਨੇ 2015 'ਚ 'ਗ੍ਰੇਟ ਗ੍ਰੈਂਡ ਮਸਤੀ' ਨਾਲ ਬਾਲੀਵੁੱਡ ਦੀ ਦੁਨੀਆ 'ਚ ਡੈਬਿਊ ਕੀਤਾ ਸੀ। ਫਿਰ ਅਰਚਨਾ ਨੇ ਕਈ ਫਿਲਮਾਂ ‘ਚ ਕੰਮ ਕੀਤਾ।  ਇਸ ਦੇ ਨਾਲ ਹੀ ਅਰਚਨਾ ਨੇ 2018 ‘ਚ ਆਪਣੇ  'ਮਿਸ ਬਿਕਨੀ ਇੰਡੀਆ', 'ਮਿਸ ਕੁਓਮੋ ਇੰਡੀਆ', 'ਮਿਸ ਟੈਲੇਂਟ' ਵਰਗੇ ਮੁਕਾਬਲੇ ਜਿੱਤੇ ਸਨ। 


ਅਰਚਨਾ ਬਣੀ politician  


ਅਰਚਨਾ ਨੇ ਰਾਜਨੀਤੀ ਦੀ ਦੁਨੀਆਂ  ਵਿੱਚ ਵੀ ਹੱਥ ਅਜ਼ਮਾਇਆ। ਇਸ ਦੌਰਾਨ ਹੋਰ ਜਾਣਕਾਰੀ ਦਿੰਦੇ ਹੋਏ ਦਸ ਦਈਏ ਕਿ ਯੂਪੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਸਿੰਘ ਬਘੇਲ ਨੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਅਰਚਨਾ ਨੂੰ ਦਿਵਾਈ ਸੀ।  


 


 

Story You May Like