The Summer News
×
Monday, 20 May 2024

'ਸਰਹਿੰਦ ਫ਼ਤਹਿ ਦਿਵਸ' ਮੌਕੇ ਸ੍ਰੀ ਫਤਹਿਗੜ੍ਹ ਸਾਹਿਬ 'ਚ ਦੇਸ਼ ਵਿਦੇਸ਼ ਤੋਂ ਆਈਆਂ ਟੀਮਾਂ ਨੇ ਦਿਖਾਏ ਗੱਤਕੇ ਦੇ ਜੌਹਰ

ਸ੍ਰੀ ਫ਼ਤਹਿਗੜ੍ਹ ਸਾਹਿਬ : ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਮੁਗਲ ਰਾਜ ਦਾ ਅੰਤ ਕਰਕੇ ਸਰਹਿੰਦ ਫ਼ਤਹਿ ਦਿਵਸ ਨੂੰ ਮੁੱਖ ਰਖਦੇ ਹੋਏ ਉਲੀਕੇ ਪ੍ਰੋਗਰਾਮਾਂ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਾਹਮਣੇ ਸਥਿੱਤ ਪਾਰਕਿੰਗ ਗਰਾਊਂਡ ਵਿਚ ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੋਮਣੀ ਗੱਤਕਾ ਫੈੱਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਸੂਬਾ ਪੱਧਰੀ ਗੱਤਕਾ ਮੁਕਾਬਲੇ ਕਰਵਾਏ ਗਏ।


ਇਸ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਕਥਾਵਾਚਕ ਗਿਆਨੀ ਅਜਮੇਰ ਸਿੰਘ ਨੇ ਗੱਤਕਾ ਮੁਕਾਬਲਿਆਂ ਦੀ ਆਰੰਭਤਾ ਦੀ ਅਰਦਾਸ ਕੀਤੀ। ਇਸ ਉਪਰੰਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚੋਂ ਪੁੱਜੀਆਂ ਗੱਤਕਾ ਅਕੈਡਮੀਆਂ ਦੇ ਸਿੰਘਾਂ ਨੇ ਪੂਰੇ ਜੋਸ਼ ਨਾਲ ਹਿੱਸਾ ਲੈ ਕੇ ਗੱਤਕੇ ਦੇ ਜੰਗਜੂ ਕਰਤੱਵ ਵਿਖਾਏ। ਇਸ ਮੌਕੇ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ ਗ੍ਰੰਥੀ ਭਾਈ ਹਰਜਿੰਦਰ ਸਿੰਘ ਪੰਜੋਲੀ ਅਤੇ ਗਤਕਾ ਫੈਡਰੇਸ਼ਨ ਦੇ ਆਗੂ ਨੇ ਦਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਸਰਹੰਦ ਫਤਹਿ ਦਿਵਸ ਦੇ ਸਮਾਗਮਾਂ ਤਹਿਤ ਇਹ ਗਤਕੇ ਮੁਕਾਬਲੇ ਕਰਵਾਏ ਜਾਂਦੇ ਹਨ ਜਿਸ ਵਿੱਚ ਅੰਤਰ ਰਾਸ਼ਟਰੀ ਟੀਮਾਂ ਵੱਲੋਂ ਭਾਗ ਲਿਆ ਜਾਂਦਾ ਹੈ। ਇਸ ਸਾਲ ਵੀ ਦੇਸ਼ ਵਿਦੇਸ਼ ਤੋਂ ਗਤਕਾ ਟੀਮਾਂ ਨੇ ਭਾਗ ਲੇਕੈ ਗਤਕੇ ਦੇ ਜੌਹਰ ਦਿਖਾਏ ਹਨ।

Story You May Like