The Summer News
×
Friday, 10 May 2024

ਲੁਧਿਆਣਾ ਪੁਲਿਸ ਨੇ 3 ਘੰਟੇ ਵਿਚ ਸੁਲਝਾਇਆ ਅੰਨ੍ਹੇ ਕ+ਤਲ ਦਾ ਮਾਮਲਾ, ਦੋ|ਸ਼ੀ ਗ੍ਰਿਫਤਾਰ

ਲੁਧਿਆਣਾ - ਪੁਲਿਸ ਨੇ ਬੱਸ ਸਟੈਂਡ ਨੇੜੇ ਹੋਏ ਅੰਨ੍ਹੇ ਕ+ਤਲ ਦੇ ਮਾਮਲੇ ਨੂੰ 3 ਘੰਟਿਆਂ ਵਿੱਚ ਸੁਲਝਾਉਂਦੇ ਹੋਏ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਗੁਰਵਿੰਦਰ ਸਿੰਘ ਦਾ ਮ੍ਰਿ|ਤਕ ਪੱਪੂ ਮੰਡਲ ਨਾਲ ਕੁਝ ਪੈਸਿਆਂ ਦਾ ਲੈਣ-ਦੇਣ ਸੀ, ਜਿਸ ਕਾਰਨ ਉਸ ਨੇ ਲੜਾਈ ਝਗੜਾ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ।ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਏਡੀਸੀਪੀ ਜ਼ੋਨ-3 ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਪੱਪੂ ਮੰਡਲ ਝਾਰਖੰਡ ਦਾ ਰਹਿਣ ਵਾਲਾ ਸੀ। ਜਦੋਂਕਿ ਮੁਲਜ਼ਮ ਗੁਰਵਿੰਦਰ ਨਾਮੀ ਵਿਅਕਤੀ ਹੈ ਜੋ ਕੂੜਾ ਚੁੱਕਣ ਦਾ ਕੰਮ ਕਰਦਾ ਹੈ। ਉਸਨੇ ਕੁਝ ਪੈਸਿਆਂ ਦੇ ਲੈਣ-ਦੇਣ 'ਚ ਪੱਪੂ ਮੰਡਲ ਨੂੰ ਰਾਤ ਸਮੇਂ ਸਿਰ 'ਤੇ ਪੱਥਰ ਮਾਰ ਕੇ ਕ+ਤਲ ਕਰ ਦਿੱਤਾ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Story You May Like