The Summer News
×
Sunday, 05 May 2024

ਜੇਕਰ ਕੁਦਰਤੀ ਸਰੋਤਾਂ ਦੀ ਸੰਭਾਲ ਨਾ ਕੀਤੀ ਗਈ ਤੇ ਆਉਣ ਵਾਲੀ ਪੀੜੀ ਖੂਹਾਂ ਨੂੰ ਸਿਰਫ ਕਿੱਸੇ ਕਹਾਣੀਆਂ 'ਚ ਹੀ ਯਾਦ ਕਰੇਗੀ

ਬਟਾਲਾ : ਵਿੱਕੀ ਮਲਿਕ, ਕਦੀ ਸਮਾਂ ਸੀ ਕੀ ਖੂਹ ਤੋਂ ਬਿਨਾਂ ਇਨਸਾਨ ਦੇ ਜੀਵਨ ਦਾ ਕੋਈ ਮਹੱਤਵ ਨਹੀਂ ਸੀ ਪਰ ਅੱਜ ਉਹ ਖੂਹ ਮਹਿਜ਼ ਨਿਸ਼ਾਨੀਆਂ ਹੀ ਹਨ ਅਤੇ ਆਉਣ ਵਾਲੀ ਪੀੜੀ ਕੇਵਲ ਕਿਸੇ ਕਹਾਣੀਆਂ ਵਿਚ ਹੀ ਸਮਝ ਆਵੇਗੀ ਕੀ ਖੂਹ ਕੀ ਹੁੰਦੇ ਸਨ ਅਤੇ ਉਹਨਾਂ ਦੀ ਅਹਮੀਅਤ ਕਿ ਸੀ | 

 

ਉਮਰ ਪੁਲਾਂਗਾਂ ਪੁੱਟ ਦਾ ਜਾਂਦਾ ਹੈ ਅਤੇ ਸਮੇਂ ਨਾਲ ਆਧੁਨਿਕਤਾ ਵੀ ਬੱਦਲ ਰਹੀ ਹੈ | ਕਦੇ ਪੁਰਾਣੇ ਸਮੇ ਚ ਪਾਣੀ ਦੇ ਸਰੋਤ ਨੂੰ ਚਾਹੇ ਕਿਸਾਨ ਹੋਵੇ ਜਾ ਫਿਰ ਹਰ ਘਰ ਦੀ ਲੋੜ ਖੋਹ ਪੂਰੇ ਕਰਦੇ ਸਨ ਅਤੇ ਕਿਸਾਨ ਖੇਤੀ ਖੂਹਾਂ ਨਾਲ ਕਰਦੇ ਸਨ ਇਨਸਾਨ ਪਾਣੀ ਖੂਹਾਂ ਤੋਂ ਲਿਆਕੇ ਆਪਣਾ ਘਰ ਚਲਾਂਦੇ ਸਨ ਔਰਤਾਂ ਖੂਹਾਂ ਤੇ ਜਾਕੇ ਕਪੜੇ ਬਰਤਣ ਰਸੋਈ ਲਈ ਪਾਣੀ ਦਾ ਇਸਤੇਮਾਲ ਕਰਦੀਆਂ ਸਨ ਪਰ ਅੱਜ ਬਹੁਤੇ ਥਾਵਾਂ ਤੇ ਤਾ ਖੋਹ ਹੀ ਪੁਰ ਦਿਤੇ ਗਏ ਅਤੇ ਜੇਕਰ ਕੀਤੇ ਹਨ ਤਾ ਉਹ ਵੀ ਸੁੱਕ ਗਏ ਹਨ ਅਤੇ ਇਹ ਖੋਹਾਂ ਨੂੰ ਕੇਵਲ ਕਿਸੇ ਕਹਾਣੀਆਂ ਵਿਚ ਹੀ ਸੁਣਿਆ ਜਾਂਦਾ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਜਦ ਉਹ ਖੋਹਾਂ ਤੇ ਸਵੇਰੇ ਜਾਂਦੇ ਸਨ ਤਾ ਕਦੇ ਖੋਹ ਗੇੜਦੇ ਜਾ ਫਿਰ ਉਥੇ ਇਕੱਠੇ ਬੈਠ ਗੱਲਬਾਤ ਵੀ ਕਰਦੇ ਅਤੇ ਜਿਥੇ ਹਰ ਕੋਈ ਇਸ ਸਭ ਨਾਲ ਸਿਹਤਮੰਦ ਸੀ ਅਤੇ ਭਾਵੇ ਸਮੇ ਨਾਲ ਸਹੂਲਤਾਂ ਹਨ ਅਤੇ ਲੋੜ ਵੀ ਹੈ ਆਧੁਨਿਕਤਾ ਦੀ ਲੇਕਿਨ ਉਸ ਨਾਲ ਹਰ ਕੋਈ ਚਾਹੇ ਉਹ ਬੱਚਾ ਹੈ ਜਾ ਬਜ਼ੁਰਗ ਬਿਮਾਰ ਹੈ ਅਤੇ ਜੇਕਰ ਖੋਹਾਂ ਦੀ ਗੱਲ ਹੋਵੇ ਤਾ ਉਹ ਤਾ ਮਹਿਜ ਹੁਣ ਕਹਾਣੀਆਂ ਚ ਰਹਿ ਚੁਕੇ ਹਨ | 

Story You May Like