The Summer News
×
Saturday, 18 May 2024

ਔਰਤਾਂ ਲਈ ਵੱਡਾ ਤੋਹਫਾ, ਭਾਰਤੀ ਰੇਲਵੇ ਨੇ ਕੀਤਾ ਇਹ ਐਲਾਨ

ਚੰਡੀਗੜ੍ਹ :ਭਾਰਤੀ ਰੇਲਵੇ ਨੇ ਔਰਤਾਂ ਨੂੰ ਮਰਦਰਸ ਡੇ ਦੌਰਾਨ ਤੋਹਫਾ ਦਿੱਤਾ ਹੈ।  ਭਾਰਤੀ ਰੇਲਵੇ ਨੇ ਇਹ ਫੈਸਲਾ ਲਿਆ ਹੈ ਕਿ ਔਰਤਾਂ ਲਈ ਟ੍ਰੇਨ ਵਿੱਚ ਇਕ ਸਪੇਸ਼ਲ ਬਰਥ ਬਣਾਇਆ ਜਾਵੇਗਾ । ਮਾਵਾਂ ਲਈ ਤੇ ਨਾਲ ਹੀ ਛੋਟੇ ਬੱਚੇ ਲਈ ਰੇਲਗੱਡੀਆਂ ‘ਤੇ ਫੋਲਡੇਬਲ “ਬੇਬੀ ਬਰਥ” ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਨਾਲ ਮਾਂ ਤੇ ਨਾਲ ਹੀ ਦੋਵੇਂ ਹੀ ਆਰਾਮਦਾਇਕ ਯਾਤਰਾਂ ਕਰ ਸਕਦੇ ਹਨ।  


ਭਾਰਤੀ ਸਰਕਾਰ ਨੇ ਇਸ ਦੀ ਸ਼ੁਰੂਆਤ ਕੀਤੀ ਹੈ। ਇਸ ਦੌਰਾਨ ਹੀ ਤੁਹਾਨੂੰ ਦਸ ਦਈਏ ਕਿ ਭਾਰਤੀ ਰੇਲਵੇ ਨੇ ਲਖਨਊ ਮੇਲ 12229/30, ਕੋਚ ਨੰਬਰ 194129/ਬੀ4, ਬਰਥ ਨੰਬਰ 12 ਅਤੇ 60 ‘ ਚ  ਬੇਬੀ ਬਰਥ ਦੀ ਸ਼ੁਰੂਆਤ ਕੀਤੀ ਹੈ। ਭਾਰਤੀ ਰੇਲਵੇ ‘ਚ ਆਪਣੇ ਬੱਚਿਆਂ ਨਾਲ ਸਫਰ ਕਰਨ ਦੌਰਾਨ ਔਰਤਾਂ ਨੂੰ ਹੋਣ ਵਾਲੀਆਂ ਸਮੱਸਿਆਵਾਂ ਨੂੰ ਧਿਆਨ ‘ਚ ਰੱਖਦੇ ਹੋਏ ਉੱਤਰੀ ਰੇਲਵੇ ਨੇ ਮੰਗਲਵਾਰ ਨੂੰ ਕਿਹਾ ਕਿ ਲਖਨਊ ਮੇਲ ‘ਚ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਫੋਲਡੇਬਲ ਬੇਬੀ ਸੀਟ ਫਿੱਟ ਕੀਤੀ ਹੈ। ਰੇਲ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੇਬੀ ਬਰਥ ਨੂੰ ਕ੍ਰਮਵਾਰ ਦੂਜੇ ਕੈਬਿਨ ‘ਤੇ ਸਥਿਤ ਬਰਥ ਨੰਬਰ 12 ਅਤੇ 60 ‘ਤੇ ਦੋਵਾਂ ਸਿਰਿਆਂ ਤੋਂ ਫਿੱਟ ਕੀਤਾ ਗਿਆ ਹੈ।


Story You May Like