The Summer News
×
Saturday, 18 May 2024

ਹੁਣ ਪੀਰੀਅਡਸ ਦੌਰਾਨ ਮਹਿਲਾਵਾਂ ਨੂੰ ਨਹੀਂ ਜਾਣਾ ਪਵੇਗਾ ਆਫਿਸ , ਇਸ ਦੇਸ਼ ਨੇ ਦਿੱਤੀ ਖ਼ਾਸ ਰਿਆਇਤ

 ਚੰਡੀਗੜ੍ਹ :  ਹਰ ਔਰਤ ਨੂੰ ਕੋਈ ਨਾ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਕਿ ਹਰ ਮਹਿਨੇ ਔਰਤਾਂ ਨੂੰ ਪੀਰੀਅਡਸ ਆਉਂਦੇ ਹਨ ਜਿਸ ਦੌਰਾਨ ਔਰਤਾਂ ਨੂੰ ਕਾਫੀ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। periods ਦੌਰਾਨ ਔਰਤਾਂ ਨੂੰ ਕੰਮ ਕਰਨਾ ਪੈਂਦਾ ਹੈ। ਇਸ ਦੌਰਾਨ ਔਰਤਾਂ ਦੇ ਇਸ ਤਕਲੀਫ ਨੂੰ ਮੱਦੇਨਜ਼ਰ ਰੱਖਦੇ ਹੋਏ ਸਪੇਨ ਦੀ ਇਕ ਕੰਪਨੀ ਨੇ ਇਹ ਫੈਸਲਾ ਲਿਆ ਹੈ ਕਿ ਔਰਤਾਂ ਨੂੰ ਪੀਰੀਅਡਸ ਦੌਰਾਨ 3 ਦਿਨ ਦੀ ਛੁੱਟੀ ਦਿੱਤੀ ਜਾਵੇਗੀ । ਦੁਨਿਆ ਦੀ ਇਹ ਇਕ ਪਹਿਲੀ ਕੰਪਨੀ ਨੇ ਜਿਸ ਨੇ ਇਹ ਬਹੁਤ ਵੱਡਾ ਫੈਸਲਾ ਲਿਆ ਹੈ। ਸਪੇਨ ਕੰਪਨੀ ਨੇ ਇਹ ਫੈਸਲਾ ਲਿਆ ਕਿਉਂ ਕਿ ਪੀਰੀਅਡਸ ਦਾ ਦਰਦ ਅਸਹਿਣਯੋਗ ਹੁੰਦੀ ਹੈ।


Spanish ਸਰਕਾਰ ਨੇ ਲਿਆ ਇਹ ਫੈਸਲਾ


ਸਪੇਨੀ ਸਰਕਾਰ ਨੇ ਇਹ ਫੈਸਲਾ ਲਿਆ ਕਿ ਸਪੇਨ ਦੀ ਕੰਪਨੀ ਵਿੱਚ ਔਰਤਾਂ ਨੂੰ ਸਹੂਲਤ ਦਿੱਤੀ ਜਾਵੇਗੀ। ਜੇਕਰ ਔਰਤਾਂ ਨੂੰ periods ਦੌਰਾਨ ਦਰਦ ਹੁੰਦਾ ਹੈ ਤਾਂ ਉਹਨਾਂ ਨੂੰ 3 ਤੱਕ ਛੁੱਟੀਆਂ ਦਿੱਤੀਆਂ ਜਾਣਗੀਆਂ। ਔਰਤਾਂ ਦੇ ਬਾਰੇ ਸੋਚਦੇ ਹੋਏ ਔਰਤਾਂ ਲਈ ਇਹ ਫੈਸਲਾ ਬਹੁਤ ਵੱਡਾ ਤੇ ਖੁਸ਼ੀ ਵਾਲਾ ਹੈ। ਔਰਤਾਂ ਤੇ ਮਰਦਾਂ ਨੂੰ ਬਰਾਬਰ ਦਾ ਹਿੱਸਾ ਦਿੱਤਾ ਜਾਂਦਾ ਹੈ। ਪਰ ਔਰਤਾਂ ਦੀ ਤਕਲੀਫ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਫੈਸਲਾ ਬਹੁਤ ਵਧੀਆਂ ਹੈ। ਇਹ medically supervised leave ਹੈ ਜੋ ਕਿ ਔਰਤਾਂ ਲਈ ਜਾਰੀ ਕੀਤੀ ਗਈ ਹੈ।


ਦੁਨਿਆ ਦੇ ਕੁਝ ਹੋਰ ਦੇਸ਼ ਜੋ ਕਿ ਇਸ ਦਾ ਹਿੱਸਾ ਰਹੇ ਹਨ


ਦੁਨਿਆ ਭਰ ਵਿੱਚ ਕਈ ਅਜਿਹੇ ਦੇਸ਼ ਹਨ ਜੋ ਕਿ ਇਸ ਫੈਸਲੇ ਨਾਲ ਸਿਹਮਤ ਹਨ। ਜਿਵੇਂ ਕਿ ਜਾਪਾਨ, ਤਾਇਵਾਨ, ਇੰਡੋਨੇਸ਼ੀਆ, ਸਾਊਥ ਕੋਰਿਆ, ਜ਼ੈਂਬੀਆ ਆਦਿ। ਇਸ ਦੌਰਾਨ Periods ‘ਚ ਇਹਨਾਂ ਦੇਸ਼ਾ ਨੇ ਕੁਝ ਫੈਸਲਾ ਲੈਂਦੇ ਹੋਏ ਔਰਤਾਂ ਨੂੰ ਪੀਰੀਅਰਡਸ ਦੌਰਾਨ ਛੁੱਟੀਆਂ ਦਿੱਤੀਆ ਹਨ।


Story You May Like