The Summer News
×
Monday, 20 May 2024

ਇਲੈਕਟ੍ਰਿਕ ਵਾਹਨਾਂ ਨੂੰ ਖਰੀਦਣਾ ਹੋਵੇਗਾ ਸੁਰੱਖਿਅਤ ਜਾਂ ਨਹੀਂ ? ਜਾਣੋ ਕੀ ਹੈ ਕਮੀਆਂ ਤੇ ਫਾਇਦੇ

ਚੰਡੀਗੜ੍ਹ : ਗਰਮੀ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਇਹ ਗਰਮੀ ਲੋਕਾਂ ਨੂੰ ਤਾਂ ਬਹੁਤ ਪਰੇਸ਼ਾਨ ਤਾਂ ਕਰ ਹੀ ਰਹੀ ਹੈ ਤੇ ਨਾਲ ਹੀ ਆਵਾਜਾਈ ਨੂੰ ਵੀ ਜਿਵੇਂ ਕੀ ਇਲੈਕਟ੍ਰਿਕ ਸਟੂਰਾਂ ਨੂੰ ਵੀ ਬਰਬਾਦ ਕਰ ਰਹੀ ਹੈ। ਇਸ ਲਈ ਇਸ ਦੀ ਬੈਟਰੀ ਟੈਸਟਿੰਗ ਨੂੰ ਹੋਰ ਵਧਾਉਣ ਦੇ ਲਈ ਇਸ ਦੀ ਸਖਤਾਈ ਨੂੰ ਵਧਾ ਰਹੇ ਹਨ। ਇਹ ਇਸ ਲਈ ਹੋ ਰਿਹਾ ਹੈ ਕਿਉਂ ਕਿ ਜਿਵੇਂ ਜਿਵੇਂ ਗਰਮੀ ਵੱਧ ਰਹੀ ਹੈ ਉਸ ਦੌਰਾਨ ਬਾਹਰ ਧੁੱਪ ਵਿੱਚ ਪਏ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲੱਗਣ ਦੇ ਮਾਮਲੇ ਬਹੁਤ ਸਾਹਮਣੇ ਆ ਰਹੇ ਹਨ। ਇਸ ਦੌਰਾਨ ਜਿਵੇਂ ਜਿਵੇਂ ਮਾਮਲੇ ਸਾਹਮਣੇ ਆ ਰਹੇ ਹਨ। ਖਰੀਦਾਰਾਂ ਦਾ ਸੰਖਿਆ ‘ਚ ਘਾਟਾ ਹੋ ਰਿਹਾ ਹੈ।


ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਕੇਂਦਰ ਸਰਕਾਰ ਨੇ ਫੈਸਲਾ ਲਿਆ ਹੈ ਕਿ ਸੜਕ ਆਵਾਜਾਈ ਮੰਤਰਾਲਾ ਮਿਲ ਕੇ ਈਵੀ ਟੈਸਟਿੰਗ, ਬੈਟਰੀ, ਸੈੱਲ ਟੈਸਟਿੰਗ ਅਤੇ ਬੈਟਰੀ ਮੇਨਟੇਨੈਂਸ ਦੇ ਨਿਯਮਾਂ ਨੂੰ ਹੋਰ ਵੀ ਸੁਰੱਖਿਅਤ ਨੂੰ ਸਖਤ ਕਰ ਰਹੇ ਹਨ ਤੇ ਇਸ ਲਈ ਨਵੇਂ ਨਿਯਮ ਬਣਾ ਰਹੇ ਹਨ, ਤਾਂ ਜੋ ਈਵੀ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਇਆ ਜਾ ਸਕੇ।


ਇਲੈਕਟ੍ਰਿਕ ਵਾਹਨਾਂ ਦੀ ਖਰੀਦ ਮਾਰਕੀਟ ‘ਚ ਬਹੁਤ ਹੈ ਕਿਉਂ ਕਿ ਜਿਵੇਂ ਜਿਵੇਂ ਪੈਟਰੋਲ ਤੇ ਡੀਜ਼ਲ ਦੇ ਭਾਅ ਵੱਧ ਰਹੇ ਹਨ। ਉਸ ਨੂੰ ਧਿਆਨ ‘ਚ ਰੱਖਦੇ ਹੋਏ ਲੋਕਾਂ ਨੂੰ ਆਮ ਵਾਹਨਾਂ ਨਾਲੋਂ ਇਲੈਕਟ੍ਰਿਕ ਵਾਹਨਾਂ ਹੀ ਪਸੰਦ ਆ ਰਹੇ ਹਨ। ਤੇ ਇਸ ਦੀ ਖਰੀਦ ਵੀ ਮਾਰਕੀਟ ‘ਚ ਬਹੁਤ ਰਹੀ ਹੈ। ਪਰ ਜਦ ਤੋਂ ਗਰਮੀ ਨੇ ਆਪਣਾ ਕਹਿਰ ਬਰਸਾਉਣਾ ਸ਼ੁਰੂ ਕੀਤਾ ਹੈ ਤਾਂ ਇਸ ਦੀ ਖਰੀਦ ਮੰਦੀ ਹੋ ਗਈ ਹੈ।ਲੋਕ ਇਨ੍ਹਾਂ ਨੂੰ ਖਰੀਦਣ ਤੋਂ ਪਰਹੇਜ਼ ਕਰ ਰਹੇ ਹਨ ਤੇ ਜਿਨ੍ਹਾਂ ਨੇ ਬੁਕਿੰਗ ਕਰਵਾਈ ਸੀ, ਉਹ ਇਸ ਨੂੰ ਕੈਂਸਲ ਕਰਨ ਲਈ ਆ ਰਹੇ ਹਨ।  ਡੀਲਰਾਂ ਦਾ ਕਹਿਣਾ ਹੈ ਕਿ ਈਵੀ ਖਰੀਦਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ 10% ਦੀ ਕਮੀ ਆਈ ਹੈ।


Story You May Like