बिट्टू ने राजा वडिंग पर निशाना साधते हुए उन्हें बाहरी व्यक्ति और आम आदमी पार्टी का प्रवक्ता बताया
ਕੌਸ਼ਾਂਬੀ ਦੀ ਪਟਾਕਾ ਫੈਕਟਰੀ 'ਚ ਜ਼ਬ/ਰਦਸਤ ਧ.ਮਾਕਾ, 8 ਲੋਕਾਂ ਦੀ ਮੌ/ਤ, ਕਈਆਂ ਦੀ ਹਾਲਤ ਗੰ.ਭੀਰ
ਕੌਸ਼ਾਂਬੀ : ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲੇ 'ਚ ਇਕ ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਹੁਣ ਤੱਕ ਕਰੀਬ 8 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਇਹ ਘਟਨਾ ਜ਼ਿਲ੍ਹੇ ਦੇ ਕੋਖਰਾਜ ਥਾਣੇ ਦੇ ਭਰਵਾੜੀ ਕਸਬੇ ਦੀ ਹੈ। ਪਟਾਕਿਆਂ ਦੀ ਫੈਕਟਰੀ ਵਿੱਚ ਧਮਾਕੇ ਅਜੇ ਵੀ ਜਾਰੀ ਹਨ। ਫੈਕਟਰੀ 'ਚੋਂ ਹੁਣ ਤੱਕ 10 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਸਾਰਿਆਂ ਦੀ ਹਾਲਤ ਕਾਫੀ ਚਿੰਤਾਜਨਕ ਦੱਸੀ ਜਾ ਰਹੀ ਹੈ।
ਕਰੀਬ 8 ਲੋਕ ਅਜੇ ਵੀ ਫੈਕਟਰੀ ਦੇ ਅੰਦਰ ਫਸੇ ਹੋਏ ਹਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੀਐੱਮ ਯੋਗੀ ਨੇ ਕੌਸ਼ਾਂਬੀ 'ਚ ਪਟਾਕਾ ਫੈਕਟਰੀ 'ਚ ਹੋਏ ਹਾਦਸੇ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਜ਼ਖਮੀਆਂ ਦੇ ਢੁੱਕਵੇਂ ਇਲਾਜ ਦੇ ਨਿਰਦੇਸ਼ ਵੀ ਦਿੱਤੇ ਹਨ।