The Summer News
×
Monday, 20 May 2024

ਵਪਾਰੀ ਦੇ ਸਕੂਟਰ ਦੀ ਡਿੱਗੀ ਵਿਚੋਂ ਚੋ. ਰੀ ਕੀਤੇ 4 ਲੱਖ ਰੁਪਏ, ਪੁਲਿਸ ਨੇ ਮਾਮਲਾ ਸੁਲਝਾ ਕੇ ਦੋਸ਼ੀ ਕੀਤੇ ਗਿ/ਰਫ਼ਤਾਰ

ਲੁਧਿਆਣਾ : ਸ਼ਹਿਰ ਵਿੱਚ ਚੋਰੀਆਂ ਕਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਮੁਹਿੰਮ ਤਹਿਤ ਪੁਲਿਸ ਪਾਰਟੀ ਨੇ ਸ਼ਿਵਪੁਰੀ ਰੋਡ ਤੋਂ ਸਕੂਟਰੀ ਦੀ ਡਿੱਗੀ ਵਿਚੋਂ ਚੋਰੀ ਕੀਤੇ 4 ਲੱਖ ਰੁਪਏ ਦਾ ਮਾਮਲਾ ਸੁਲਝਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ ।


ਗਗਨ ਅਗਰਵਾਲ ਪੁੱਤਰ ਗੋਪਾਲ ਭੂਸ਼ਨ ਵਾਸੀ ਮਕਾਨ ਨੰ 89 ਸੰਤ ਨਗਰ ਲੁਧਿਆਣਾ ਨੇ ਪੁਲਿਸ ਪਾਸ ਇਲਤਾਹ ਦ਼ਤੀ ਕਿ ਉਸਦਾ ਵਰਕਰ ਸੰਜੂ HDFC ਬੈਂਕ ਬ੍ਰਾਂਚ ਸੁੰਦਰ ਨਗਰ ਲੁਧਿਆਣਾ ਤੋਂ 4 ਲੱਖ ਰੁਪਏ ਦਾ ਚੈੱਕ ਕੈਸ਼ ਕਰਵਾਕੇ ਆਪਣੇ ਸਕੂਟਰ ਜੁਪੀਟਰ ਦੀ ਡਿੱਗੀ ਵਿੱਚ ਰੱਖ ਲਏ ਅਤੇ ਸ਼ਿਵਪੁਰੀ ਰੋਡ ਟੂਟੀਆਂ ਵਾਲੇ ਮੰਦਰ ਦੇ ਨੇੜੇ SBI ਦੇ ATM ਤੋਂ 10 ਹਜ਼ਾਰ ਰੁਪਏ ਕਢਵਾਉਣ ਲਈ ATM ਦੇ ਅੰਦਰ ਚਲਾ ਗਿਆ ਅਤੇ ਇਸ ਦਰਮਿਆਨ ਉਸਦੇ ਸਕੂਟਰ ਦੀ ਡਿੱਗੀ ਵਿਚ ਪਏ 4 ਲੱਖ ਰੁਪਏ 2 ਮੋਨੇ ਨੌਜਵਾਨ ਜੋ ਐਕਟਿਵਾ ਸਵਾਰ ਸਨ, ਚੋਰੀ ਕਰਕੇ ਲੈ ਗਏ ਸਨ।


ਦੌਰਾਨੇ ਤਫਤੀਸ਼ ਮੌਕਾ 'ਤੇ ਪੁੱਜ ਕੇ ਆਸ ਪਾਸ ਲੱਗੇ CCTV ਕੈਮਰਿਆਂ ਦੀ ਮਦਦ ਨਾਲ ਦੋਸ਼ੀਆਨ ਬਾਰੇ ਪਤਾ ਲੱਗਾ ਕਿ ਇਹਨਾਂ ਦੇ ਨਾਮ ਸਿਰਮਨਜੀਤ ਸਿੰਘ ਉਰਫ ਸਿਮਰਨ ਅਤੇ ਅਮਿਤ ਵਰਮਾਂ ਉਰਫ ਗੋਰਾ ਵਾਸੀਆਨ ਦੁੱਗਰੀ ਹਨ। ਦੋਸ਼ੀ ਸਿਮਰਨਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਕਤ ਨੰਬਰੀ ਐਕਟਿਵਾ ਜਿਸ ਪਰ ਵਾਰਦਾਤ ਕੀਤੀ ਗਈ ਸੀ, ਬ੍ਰਾਮਦ ਕੀਤੀ ਹੈ। ਦੋਸ਼ੀ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਇਹ ਵਾਰਦਾਤ ਆਪਣੇ ਦੋਸਤ ਅਮਿਤ ਵਰਮਾਂ ਨਾਲ ਮਿਲਕੇ ਕੀਤੀ ਗਈ ਜਿਸ ਤੇ ਅਮਿਤ ਵਰਮਾਂ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਚੋਰੀ ਕੀਤੇ 4 ਲੱਖ ਰੁਪਏ ਵਿੱਚੋਂ 1.50 ਲੱਖ ਰੁਪਏ ਦੋਸ਼ੀ ਅਮਿਤ ਵਰਮਾਂ ਪਾਸੋਂ ਉਸਦੀ ਕਾਰ ਮਰਸਡੀਜ਼ ਵਿੱਚੋਂ ਬ੍ਰਾਮਦ ਕੀਤੇ ਗਏ ਅਤੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਬਾਕੀ ਰਹਿੰਦੀ ਚੋਰੀ ਦੀ ਰਕਮ ਬ੍ਰਾਮਦ ਕਰਵਾਉਣ ਵਾਸਤੇ ਪੁਲਿਸ ਰਿਮਾਂਡ ਹਾਸਿਲ ਕੀਤਾ ਜੋ ਦੌਰਾਨੇ ਪੁੱਛਗਿੱਛ ਦੋਸ਼ੀ ਸਿਮਰਨਜੀਤ ਸਿੰਘ ਉਰਫ ਸਿਮਰਨ ਨੇ ਦੱਸਿਆ ਕਿ ਉਹ ਕ੍ਰੀਬ 1.50 ਲੱਖ ਰੁਪਏ ਜੂਏ ਵਿੱਚ ਹਾਰ ਗਿਆ ਅਤੇ 1 ਲੱਖ ਉਸਨੇ ਆਪਣੇ ਪਿਤਾ ਰਣਜੀਤ ਸਿੰਘ ਨੂੰ ਦਿੱਤੇ ਹਨ ਜਿਸਨੂੰ ਇਸ ਚੋਰੀ ਬਾਰੇ ਜਾਣਕਾਰੀ ਸੀ। ਜਿਸਦੇ ਆਧਾਰ ਤੇ ਮੁ਼ਕੱਦਮਾ ਵਿੱਚ ਦੋਸ਼ੀ ਰਣਜੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਜੋ ਆਪਣੀ ਗ੍ਰਿਫਤਾਰੀ ਤੋਂ ਡਰਦਾ ਫਰਾਰ ਹੈ ਜਿਸਨੂੰ ਗ੍ਰਿਫਤਾਰ ਕਰਕੇ ਬਾਕੀ ਰਹਿੰਦੀ ਰਕਮ ਬ੍ਰਾਮਦ ਕਰਵਾਈ ਜਾਵੇਗੀ।

Story You May Like