The Summer News
×
Friday, 17 May 2024

ਏਅਰ ਇੰਡੀਆ ਆਪਣੇ ਬੇੜੇ 'ਚ 30 ਨਵੇਂ ਜਹਾਜ਼ ਕਰੇਗੀ ਸ਼ਾਮਲ, ਚਾਰ ਨਵੇਂ ਅੰਤਰਰਾਸ਼ਟਰੀ ਸਥਾਨਾਂ ਲਈ ਉਡਾਣਾਂ ਕਰੇਗੀ ਸ਼ੁਰੂ

ਨਵੀਂ ਦਿੱਲੀ: ਟਾਟਾ ਸਮੂਹ ਦੀ ਅਗਵਾਈ ਵਾਲੀ ਏਅਰਲਾਈਨ ਏਅਰ ਇੰਡੀਆ ਆਉਣ ਵਾਲੇ ਛੇ ਮਹੀਨਿਆਂ ਵਿੱਚ ਆਪਣੇ ਬੇੜੇ 'ਚ 30 ਨਵੇਂ ਜਹਾਜ਼ ਸ਼ਾਮਲ ਕਰੇਗੀ। ਏਅਰਲਾਈਨ ਚਾਰ ਨਵੇਂ ਅੰਤਰਰਾਸ਼ਟਰੀ ਸਥਾਨਾਂ ਨੂੰ ਵੀ ਸ਼ਾਮਲ ਕਰੇਗੀ। ਯਾਤਰੀਆਂ ਨੂੰ ਇਨ੍ਹਾਂ ਚਾਰ ਨਵੇਂ ਸਥਾਨਾਂ ਲਈ ਉਡਾਣਾਂ ਬੁੱਕ ਕਰਨ ਦਾ ਮੌਕਾ ਮਿਲੇਗਾ। ਏਅਰਲਾਈਨ ਨੇ ਕਿਹਾ ਕਿ ਉੱਤਰੀ ਅਮਰੀਕਾ, ਯੂਰਪ ਅਤੇ ਦੱਖਣ-ਪੂਰਬੀ ਏਸ਼ੀਆ 'ਚ ਅੰਤਰਰਾਸ਼ਟਰੀ ਵਿਸਥਾਰ ਦੀ ਯੋਜਨਾ ਹੈ।


ਆਪਣੇ ਫਲੀਟ ਵਿਸਤਾਰ ਦੇ ਯਤਨਾਂ ਬਾਰੇ ਵੇਰਵੇ ਦਿੰਦੇ ਹੋਏ ਏਅਰਲਾਈਨ ਨੇ ਕਿਹਾ ਕਿ ਉਹ ਸਰਦੀਆਂ ਦੇ ਪ੍ਰੋਗਰਾਮ ਦੇ ਹਿੱਸੇ ਵਜੋਂ ਮਾਰਚ 2024 ਤੱਕ ਆਪਣੇ ਘਰੇਲੂ ਅਤੇ ਅੰਤਰਰਾਸ਼ਟਰੀ ਰੂਟ ਨੈਟਵਰਕ ਵਿੱਚ 400 ਤੋਂ ਵੱਧ ਹਫਤਾਵਾਰੀ ਉਡਾਣਾਂ ਨੂੰ ਸ਼ਾਮਲ ਕਰਨ ਦਾ ਇਰਾਦਾ ਰੱਖਦੀ ਹੈ। ਵਿੰਟਰ ਸ਼ਡਿਊਲ 2023 ਅਗਲੇ ਸਾਲ 29 ਅਕਤੂਬਰ ਤੋਂ 30 ਮਾਰਚ ਤੱਕ ਲਾਗੂ ਰਹੇਗਾ।


ਏਅਰ ਇੰਡੀਆ ਦੀਆਂ ਆਪਣੀਆਂ ਤਿਆਰੀਆਂ ਦੇ ਅਨੁਸਾਰ, ਅਗਲੇ ਛੇ ਮਹੀਨਿਆਂ 'ਚ ਨਵੇਂ ਜਹਾਜ਼ਾਂ ਦੀ ਸਪੁਰਦਗੀ ਦੇ ਅਧਾਰ 'ਤੇ ਕਈ ਘਰੇਲੂ ਮਾਰਗਾਂ ਤੇ 200 ਤੋਂ ਵੱਧ ਹਫਤਾਵਾਰੀ ਉਡਾਣਾਂ ਨੂੰ ਜੋੜਨ ਦੀ ਯੋਜਨਾ ਹੈ। ਇੱਕ ਰੀਲੀਜ਼ 'ਚ ਕਿਹਾ ਗਿਆ ਹੈ ਕਿ ਹੁਣ ਅਤੇ ਮਾਰਚ 2024 ਦੇ ਵਿਚਕਾਰ, ਏਅਰ ਇੰਡੀਆ ਆਪਣੇ ਫਲੀਟ ਵਿੱਚ 30 ਤੋਂ ਵੱਧ ਵਾਈਡ-ਬਾਡੀ ਅਤੇ ਨੈਰੋ-ਬਾਡੀ ਏਅਰਕ੍ਰਾਫਟ ਸ਼ਾਮਲ ਕਰਨ ਦੀ ਉਮੀਦ ਕਰਦੀ ਹੈ, ਜਿਸ 'ਚ ਛੇ A350, ਚਾਰ B777 ਅਤੇ 20 A320neos ਸ਼ਾਮਲ ਹਨ।


ਕੈਂਪਬੈਲ, ਸੀਈਓ ਅਤੇ ਐਮਡੀ, ਏਅਰ ਇਡੀਆ, ਨੇ ਕਿਹਾ ਕਿ ਸਾਡੇ ਬੇੜੇ ਦਾ ਆਧੁਨਿਕੀਕਰਨ ਅਤੇ ਨਵੇਂ ਉਤਪਾਦਾਂ ਅਤੇ ਸੇਵਾਵਾਂ ਦੀ ਸ਼ੁਰੂਆਤ ਏਅਰ ਇੰਡੀਆ ਦੀ ਚੱਲ ਰਹੀ ਪਰਿਵਰਤਨ ਯਾਤਰਾ ਵਿੱਚ ਪਹਿਲੀ ਤਰਜੀਹ ਹੈ। ਅਸੀਂ ਮਾਰਕੀਟ ਵਿੱਚ ਤੇਜ਼ੀ ਨਾਲ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਆਪਣੇ ਰੂਟ ਨੈਟਵਰਕ ਨੂੰ ਹੋਰ ਵਧਾਉਣ 'ਤੇ ਬਰਾਬਰ ਧਿਆਨ ਕੇਂਦਰਿਤ ਕਰ ਰਹੇ ਹਾਂ।

Story You May Like