The Summer News
×
Monday, 20 May 2024

ਸਿਹਤ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ, ਦੇਖੋ ਤਸਵੀਰਾਂ

ਲੁਧਿਆਣਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿਵਲ ਸਰਜਨ ਦਫਤਰ ਵਿਖੇ ਵਿਸਵ ਸਿਹਤ ਦਿਵਸ, ਸਿਵਲ ਸਰਜਨ ਡਾ ਐਸ ਪੀ ਸਿੰਘ ਦੀ ਯੋਗ ਅਗਵਾਈ ਹੇਠ ਉਤਸਾਹ ਪੂਰਵਕ ਮਨਾਇਆ ਗਿਆ। ਇਸ ਮੌਕੇ ਡਾ ਸਿੰਘ ਦੇ ਨਾਲ ਅਧਿਕਾਰੀਆਂ/ਕਰਮਚਾਰੀਆਂ ਵਲੋ ਦਫਤਰ ਵਿਚ ਬੂਟੇ ਲਗਾਏ ਗਏ। ਇਸ ਮੌਕੇ ਸਿਵਲ ਸਰਜਨ ਡਾ ਐਸ ਪੀ ਸਿੰਘ ਨੇ ਇਕ ਜਾਗਰੂਕਤਾ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਡਾ ਸਿੰਘ ਨੇ ਦੱਸਿਆ ਕਿ ਸਿਹਤ ਦਿਵਸ ਮਨਾਉਣ ਲਈ ਇਸ ਸਾਲ ਦਾ ਥੀਮ ‘ਸਾਡੀ ਧਰਤੀ, ਸਾਡੀ ਸਿਹਤ’ ਸਬੰਧੀ ਰੈਲੀ ਰਾਹੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ।



ਉਨ੍ਹਾ ਅੱਗੇ ਦੱਸਿਆ ਕਿ ਵਿਸਵ ਸਿਹਤ ਦਿਵਸ ਮੌਕੇ ਅੱਜ ਜਿਲ੍ਹੇ ਭਰ ਦੀਆਂ ਸਰਕਾਰੀ ਸਿਹਤ ਸੰਸਥਾਵਾਂ ‘ਚ ਵੱਖੋ-ਵੱਖਰੀਆਂ ਗਤੀਵਿਧੀਆਂ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਡਾ ਸਿੰਘ ਨੇ ਦੱਸਿਆ ਕਿ ਸਾਨੂੰ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਤਾਂ ਹੀ ਹਵਾ, ਪਾਣੀ ਅਤੇ ਧਰਤੀ ਸਾਫ ਰਹਿ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਫ ਸਫਾਈ ਨਾਲ ਬਿਮਾਰੀਆਂ ਤੋ ਬਚਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਪਲਾਸਟਿਕ ਦੇ ਲਿਫਾਫੇ ਅਤੇ ਡੱਬੇ ਆਦਿ ਨਹੀ ਵਰਤਣੇ ਚਾਹੀਦੇ ਹਨ। ਬਜਾਰੂ ਖਾਦ ਪਦਾਰਥਾਂ ਦੀ ਘੱਟ ਤੋਂ ਘੱਟ ਵਰਤੋ ਕਰਨੀ ਚਾਹੀਦੀ ਹੈ। ਫਲ, ਸਬਜੀਆਂ ਅਤੇ ਅਨਾਜ ਆਦਿ ‘ਤੇ ਜ਼ਹਿਰੀਲੀਆਂ ਸਪਰੇਆਂ ਆਦਿ ਨਹੀ ਕਰਨੀਆਂ ਚਾਹੀਦੀਆਂ ਹਨ। ਤੰਬਾਕੂ, ਬੀੜੀ ਅਤੇ ਸਿਗਰਟ ਆਦਿ ਤੋ ਗੁਰੇਜ਼ ਕਰਨਾ ਚਾਹੀਦਾ ਹੈ। ਡਾਕਟਰ ਦੀ ਸਲਾਹ ਤੋ ਬਿਨਾ ਕੋਈ ਵੀ ਦਵਾਈ ਨਹੀ ਖਾਣੀ ਚਾਹੀਦੀ, ਸਿਹਤ ਨੂੰ ਤੰਦਰਸੁਤ ਰੱਖਣ ਲਈ ਹਰ ਰੋਜ਼ ਸੈਰ ਜਰੂਰ ਕਰਨੀ ਚਾਹੀਦੀ ਹੈ ਅਤੇ ਘਰੇਲੂ ਪੌਸਟਿਕ ਖਾਣਾ ਖਾਣਾ ਚਾਹੀਦਾ ਹੈ। ਸਮੇਂ-ਸਮੇਂ ‘ਤੇ ਆਪਣਾ ਡਾਕਟਰੀ ਚੈਕਅੱਪ ਕਰਵਾਉਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਵਿਵੇਕ ਕਟਾਰੀਆ, ਡਾ ਪ੍ਰਨੀਤ ਸਿੱਧੂ, ਡਾ ਗੁਰਤਜਿੰਦਰ ਕੌਰ, ਡਾ ਸਹਿਲ, ਡਾ ਪ੍ਰਭਲੀਨ ਕੌਰ ਤੋ ਇਲਾਵਾ ਮਾਸ ਮੀਡੀਆ ਅਤੇ ਹੋਰ ਸਟਾਫ ਹਾਜਰ ਸੀ।


Story You May Like