The Summer News
×
Friday, 17 May 2024

ਚੰਦਰਯਾਨ-3 ਦੀ ਸਫਲਤਾ ਨਾਲ ਸ਼ੇਅਰ ਬਾਜ਼ਾਰ 'ਚ ਉਛਾਲ, ਸੈਂਸੈਕਸ 450 ਅੰਕਾਂ ਤੇ, ਨਿਫਟੀ 19500 ਦੇ ਪਾਰ

ਸ਼ੇਅਰ ਬਾਜ਼ਾਰ 'ਚ ਸਵੇਰੇ 9.25 ਵਜੇ ਬੀਐਸਈ ਸੈਂਸੈਕਸ 458.33 ਅੰਕ ਜਾਂ 0.70 ਪ੍ਰਤੀਸ਼ਤ ਦੇ ਵਾਧੇ ਨਾਲ 65,891.63 ਦੇ ਪੱਧਰ ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਐਨਐਸਈ ਨਿਫਟੀ 136.30 ਅੰਕ ਜਾਂ 0.70 ਪ੍ਰਤੀਸ਼ਤ ਦੇ ਵਾਧੇ ਨਾਲ 19,580.30 ਦੇ ਪੱਧਰ ਤੇ ਕਾਰੋਬਾਰ ਕਰ ਰਿਹਾ ਸੀ।


ਭਾਰਤ ਦੇ ਚੰਦਰਯਾਨ-3 ਦੀ ਸਫਲਤਾ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ਵਿਚ ਦੇਖਣ ਨੂੰ ਮਿਲਿਆ ਹੈ। ਵੀਰਵਾਰ ਨੂੰ ਸਟਾਕ ਮਾਰਕੀਟ ਦੇ ਦੋਵੇਂ ਸੂਚਕਾਂਕ ਹਰੇ ਨਿਸ਼ਾਨ ਤੇ ਖੁੱਲ੍ਹੇ, ਇਕ ਪਾਸੇ ਬੀਐਸਈ ਸੈਂਸੈਕਸ 300 ਅੰਕਾਂ ਦੀ ਛਾਲ ਨਾਲ 65,700 ਦੇ ਪੱਧਰ ਨੂੰ ਪਾਰ ਕਰ ਗਿਆ, ਦੂਜੇ ਪਾਸੇ, ਐਨਐਸਈ ਨਿਫਟੀ 100 ਅੰਕਾਂ ਤੋਂ ਵੱਧ ਦੀ ਛਾਲ ਮਾਰ ਕੇ, ਇਹ 19,500 ਤੋਂ ਪਾਰ ਵਪਾਰ ਕਰ ਰਿਹਾ ਹੈ।


ਬੁੱਧਵਾਰ 23 ਅਗਸਤ 2023 ਭਾਰਤ ਦੇ ਇਤਿਹਾਸ ਚ ਇੱਕ ਮਹਾਨ ਸਫ਼ਲ ਦਿਨ ਸਾਬਤ ਹੋਇਆ। ਦੇਸ਼ ਦੇ ਚੰਦ ਮਿਸ਼ਨ ਚੰਦਰਯਾਨ-3 ਦੇ ਵਿਕਰਮ ਲੈਂਡਰ (ਚੰਦਰਯਾਨ ਵਿਕਰਮ ਲੈਂਡਰ) ਨੇ ਚੰਦਰਮਾ ਦੀ ਸਤ੍ਹਾ 'ਤੇ ਉਤਰ ਕੇ ਦੁਨੀਆ 'ਚ ਭਾਰਤ ਦਾ ਝੰਡਾ ਬੁਲੰਦ ਕੀਤਾ ਹੈ। ਇਹ ਚੰਦਰਮਾ ਦੇ ਦੱਖਣੀ ਧਰੁਵ ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।


ਇਸ ਚ ਟਾਟਾ ਤੋਂ ਲੈਕੇ ਗੋਦਰੇਜ ਤੱਕ ਦੇਸ਼ ਦੀਆਂ ਸਾਰੀਆਂ ਵੱਡੀਆਂ ਕੰਪਨੀਆਂ ਨੇ ਯੋਗਦਾਨ ਦਿੱਤਾ ਹੈ, ਇਸ ਲਈ ਪਹਿਲਾਂ ਤੋਂ ਹੀ ਮੰਨਿਆ ਜਾ ਰਿਹਾ ਸੀ ਕਿ ਵੀਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਬਹਾਰ ਦੇਖਣ ਨੂੰ ਮਿਲ ਸਕਦੀ ਹੈ ਅਤੇ ਅਜਿਹਾ ਹੀ ਹੋਇਆ। 24 ਅਗਸਤ ਨੂੰ ਸ਼ੇਅਰ ਬਾਜ਼ਾਰ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਸਵੇਰੇ 9.15 ਵਜੇ ਸੈਂਸੈਕਸ 233.30 ਅੰਕ ਜਾਂ 0.36 ਫੀਸਦੀ ਵਧ ਕੇ 65,666.60 'ਤੇ ਅਤੇ ਨਿਫਟੀ 71.50 ਅੰਕ ਜਾਂ 0.37 ਫੀਸਦੀ ਵਧ ਕੇ 19,515.50 'ਤੇ ਖੁੱਲ੍ਹਿਆ।

Story You May Like