The Summer News
×
Friday, 17 May 2024

ਕੰਗਨਾ ਰਣੌਤ ਨਾਲ ਸਮਝੌਤਾ ਕਰਨਗੇ ਕਰਨ ਜੌਹਰ? ਦਿੱਤਾ ਇਸ਼ਾਰਾ

ਜੇਕਰ ਕਰਨ ਜੌਹਰ ਅਤੇ ਕੰਗਨਾ ਰਣੌਤ ਦੇ ਵਿੱਚ ਦਰਾਰ ਨੂੰ ਇੰਡਸਟਰੀ ਦਾ ਸਭ ਤੋਂ ਵੱਡਾ ਵਿਵਾਦ ਕਿਹਾ ਜਾਵੇ ਤਾਂ ਸ਼ਾਇਦ ਗਲਤ ਨਹੀਂ ਹੋਵੇਗਾ। ਇਹ ਸਾਰਾ ਵਿਵਾਦ 6 ਸਾਲ ਪੁਰਾਣਾ ਹੈ। ਇਹ ਉਦੋਂ ਸ਼ੁਰੂ ਹੋਇਆ ਜਦੋਂ ਕੰਗਨਾ ਆਪਣੀ ਫਿਲਮ ਰੰਗੂਨ ਨੂੰ ਪ੍ਰਮੋਟ ਕਰਨ ਲਈ ਕਰਨ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' 'ਤੇ ਗਈ ਸੀ।


ਬਾਲੀਵੁੱਡ ਨਿਰਦੇਸ਼ਕ ਕਰਨ ਜੌਹਰ ਅਤੇ ਅਦਾਕਾਰਾ ਕੰਗਨਾ ਰਣੌਤ ਵਿਚਾਲੇ ਝਗੜਾ ਕਿਸੇ ਤੋਂ ਲੁਕਿਆ ਨਹੀਂ ਹੈ। ਅਕਸਰ ਹੀ ਕਿਸੇ ਨਾ ਕਿਸੇ ਮੌਕੇ 'ਤੇ ਕੰਗਨਾ ਕਰਨ ਤੇ ਤਿੱਖੇ ਸ਼ਬਦੀ ਵਾਰ ਕਰਦੀ ਰਹਿੰਦੀ ਹੈ। ਦੋਵਾਂ ਵਿਚਾਲੇ ਹਮੇਸ਼ਾ ਹੀ ਦਰਾਰ ਰਹਿੰਦੀ ਹੈ। ਪਰ ਲੱਗਦਾ ਹੈ ਕਿ ਹੁਣ ਇਹ ਝਗੜਾ ਖਤਮ ਹੋਣ ਵਾਲਾ ਹੈ। ਹਾਲ ਹੀ ਵਿੱਚ ਦਿੱਤੇ ਇੰਟਰਵਿਊ ਵਿੱਚ ਕਰਨ ਨੇ ਕੰਗਨਾ ਦੀ ਫਿਲਮ ਐਮਰਜੈਂਸੀ ਬਾਰੇ ਕੁਝ ਅਜਿਹਾ ਕਿਹਾ ਕਿ ਲੋਕਾਂ ਨੂੰ ਝਗੜੇ ਦੇ ਵਿਚਕਾਰ ਦੋਸਤੀ ਦੀ ਉਮੀਦ ਲੱਗ ਗਈ ਹੈ।


ਜੇਕਰ ਕਰਨ ਜੌਹਰ ਅਤੇ ਕੰਗਨਾ ਰਣੌਤ ਦੇ 'ਚ ਦਰਾਰ ਨੂੰ ਇੰਡਸਟਰੀ ਦਾ ਸਭ ਤੋਂ ਵੱਡਾ ਵਿਵਾਦ ਕਿਹਾ ਜਾਵੇ ਤਾਂ ਸ਼ਾਇਦ ਗਲਤ ਨਹੀਂ ਹੋਵੇਗਾ। ਪਰ ਹਾਲ ਹੀ 'ਚ ਕਰਨ ਵੱਲੋਂ ਦਿੱਤੇ ਗਏ ਇਕ ਬਿਆਨ ਨੇ ਇਸ 'ਤੇ ਰੋਕ ਲਗਾਉਂਦੀ ਨਜ਼ਰ ਆ ਰਹੀ ਹੈ। ਹੁਣ ਪ੍ਰਸ਼ੰਸਕ ਵੀ ਇਹੀ ਮੰਨ ਰਹੇ ਹਨ। ਦਰਅਸਲ, ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਜਦੋਂ ਕਰਨ ਤੋਂ ਰਾਜਨੀਤਿਕ ਕਹਾਣੀ ਅਧਾਰਤ ਫਿਲਮਾਂ ਬਾਰੇ ਪੁੱਛਿਆ ਗਿਆ ਤਾਂ ਉਸਨੇ ਕੰਗਨਾ ਦੀ ਫਿਲਮ ਦਾ ਨਾਮ ਦੱਸਿਆ। ਕਰਨ ਤੋਂ ਪੁੱਛਿਆ ਗਿਆ ਕਿ ਕੀ ਉਹ ਕਦੇ ਕਿਸੇ ਸਿਆਸੀ ਘਟਨਾ ਤੇ ਆਧਾਰਿਤ ਕਹਾਣੀ 'ਤੇ ਫਿਲਮ ਬਣਾਉਣਗੇ? ਇਸ ਲਈ ਕਰਨ ਨੇ ਕਿਹਾ - ਇਸ ਸਮੇਂ ਐਮਰਜੈਂਸੀ 'ਤੇ ਇੱਕ ਫਿਲਮ ਬਣ ਰਹੀ ਹੈ ਅਤੇ ਮੈਂ ਇਸਨੂੰ ਦੇਖਣ ਲਈ ਬਹੁਤ ਉਤਸ਼ਾਹਿਤ ਹਾਂ।

Story You May Like