ਮੁੱਖ ਮੰਤਰੀ ਮਾਨ ਦਾ ਹਲਕਾ ਪੂਰਬੀ ਦੇ ਇਲਾਕਾ ਟਿੱਬਾ ਰੋਡ 'ਚ ਰੋਡ ਸ਼ੋਅ , ਪੱਪੀ ਨੂੰ ਵੋਟ ਪਾਉਣ ਦੀ ਕੀਤੀ ਅਪੀਲ
Virat Kohli ਤੇ Anushka Sharma ਨੇ ਕੀਤਾ ਅਜਿਹਾ ਕੰਮ, ਪ੍ਰਸ਼ੰਸਕ ਕਰ ਰਹੇ ਖੂਬ ਤਾਰੀਫ
ਚੰਡੀਗੜ੍ਹ : ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ Anushka Sharma ਅਤੇ ਕ੍ਰਿਕਟ ਦੇ ਸੁਪਰ ਸਟਾਰ Virat Kohli ਰਿਸ਼ੀਕੇਸ਼ ਘੁਮਣ ਗਏ ਹੋਏ ਸੀ। ਇਸ ਦੌਰਾਨ ਦੋਵਾਂ ਨੇ ਪਹਾੜਾਂ ਦੀ ਸੈਰ ਵੀ ਕੀਤੀ ਅਤੇ ਨਾਲ ਹੀ trekking ਵੀ ਕੀਤੀ। ਇੰਨਾਂ ਹੀ ਨਹੀਂ ਬੇਟੀ vamika ਨਾਲ ਖੂਬ ਮਸਤੀ ਵੀ ਕੀਤੀ। ਦਸ ਦਈਏ ਕਿ ਅਨੁਸ਼ਕਾ ਅਤੇ ਉਸ ਦਾ ਪਰਿਵਾਰ ਸਾਰੇ ਉਤਰਾਖੰਡ ਦੇ ਪਹਾੜਾਂ ‘ਤੇ ਕੁਝ ਸਾਂਤੀ ਅਤੇ ਪਹਾੜਾਂ ਦੀ ਖੂਬਸੂਰਤੀ ਨਾਲ ਸਮਾਂ ਬਤੀਤ ਕਰਨ ਗਏ ਹੋਏ ਸੀ, ਜਿਸ ਦੌਰਾਨ ਉਹਨਾਂ ਨੇ ਸੋਸ਼ਲ ਮੀਡੀਆਂ ‘ਤੇ ਤਸਵੀਰਾਂ ਸਾਂਝੀਆਂ ਕਰਕੇ ਇਸ ਦੀ ਜਾਣਕਾਰੀ ਦਿੱਤੀ। ਪ੍ਰਸ਼ੰਸਕਾਂ ਨੂੰ ਉਹਨਾਂ ਦੀਆਂ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਸੀ।
ਨਾਲ ਹੀ ਵਾਪਸੀ ‘ਚ ਅਨੁਸ਼ਕਾ ਅਤੇ ਵਿਰਾਟ ਦੋਵਾਂ ਨੇ ਮਿਲ ਕੇ ਰਿਸ਼ੀਕੇਸ਼ ‘ਚ ਸ਼ਰਧਾਲੂਆਂ ਦੇ ਲਈ ਇਕ ਭੰਡਾਰੇ ਦਾ ਆਯੋਜਨ ਕੀਤਾ। ਜਿਸ ‘ਚ ਉਹਨਾਂ ਨੇ 100 ਤੋਂ ਵੱਧ ਸ਼ਰਧਾਲੂਆਂ ਨੂੰ ਭੋਜਨ ਕਰਵਾਇਆ। ਉਹਨਾਂ ਦੇ ਇਸ ਕੰਮ ਤੋਂ ਪ੍ਰਸ਼ੰਸਕ ਬਹੁਤ ਖੁਸ਼ ਹਨ ਅਤੇ ਕਈ ਵਧੀਆਂ ਵਧੀਆਂ ਕੁਮੇਂਟ ਕਰ ਰਹੇ ਹਨ।