The Summer News
×
Sunday, 19 May 2024

ਇਲੈਕਟ੍ਰਿਕ ਵਾਹਨਾਂ ਨੂੰ ਇਸਤੇਮਾਲ ਕਰਨਾ ਹੁਣ ਨਹੀਂ ਹੈ ਸੁਰੱਖਿਅਤ, ਜਾਣੋ ਕਾਰਨ

ਚੰਡੀਗੜ੍ਹ : ਜਦ ਇਲੈਕਟ੍ਰਿਕ ਵਾਹਨ ਲਾਂਚ ਹੋਏ ਸੀ ਤਾਂ ਵਾਹਨਾਂ ਦੇ ਚਾਹਵਾਨਾਂ ਲਈ ਇਹ ਬਹੁਤ ਖੁਸ਼ੀ ਦੀ ਗਲ ਸੀ। ਇਹ ਇਸ ਲਈ ਕਿਉਂ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਬਹੁਤ ਵਾਧਾ ਹੋ ਗਿਆ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕ ਇਲੈਕਟ੍ਰਿਕ ਵਾਹਨਾਂ ਦੇ ਆਉਣ ਤੇ ਬਹੁਤ ਖੁਸ਼ ਹਨ। ਪਰ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਵਾਹਨ ਸੁਰੱਖਿਅਤ ਹਨ। ਬਿਲਕੁਲ ਵੀ ਨਹੀਂ ਇਲੈਕਟ੍ਰਿਕ ਵਾਹਨ ਸੁਰੱਖਿਅਤ ਨਹੀਂ ਹਨ। ਕਿਉਂ ਕਿ ਇਹ ਚਲਦੇ ਚਲਦੇ ਰੁੱਕ ਜਾਂਦੇ ਹਨ। ਤੇ ਕਈ ਤਾਂ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿਸ ‘ਚ ਇਲੈਕਟ੍ਰਿਕ ਵਾਹਨ ਬਾਹਰ ਧੁੱਪ ‘ਚ ਖੜੇ ਖੜੇ ਵੀ ਤੇ ਚਲਦੇ ਚਲਦੇ ਵੀ ਅੱਗ ਲੱਗ ਜਾਂਦੀ ਹੈ। ਇਸ ਨਾਲ ਵਾਹਨਾਂ ਦਾ ਤਾਂ ਨੁਕਸਾਨ ਹੁੰਦਾ ਹੀ ਹੈ ਇਸ ਦੌਰਾਨ ਇਨਸਾਨ ਵੀ ਮਰ ਰਹੇ ਹਨ। ਕਈ ਮਾਮਲੇ ਤਾਂ ਅਜਿਹੇ ਆਏ ਹਨ ਜਿਸ ਵਿੱਚ ਵਾਹਨ ਚਲਾ ਰਹੇ ਕਈ ਸਖਸ਼ ਵੀ ਜਲ ਰਹੇ ਹਨ।


Story You May Like