The Summer News
×
Sunday, 16 June 2024

ਸ.ਸ਼ਿਵਾਲਿਕ ਦੀ ਅਗਵਾਈ ਹੇਠ ਹਲਕਾ ਗਿੱਲ ਵਿਖੇ ਹੋਈਆਂ ਵੱਡੀਆਂ ਰੈਲੀਆਂ ਦੌਰਾਨ ਲੋਕਾਂ ਦਾ ਮਿਲਿਆ ਭਰਵਾਂ ਸਮਰਥਨ

ਲੁਧਿਆਣਾ 22 ਮਈ (ਦਲਜੀਤ ਵਿੱਕੀ): ਬਹੁਤ ਸਰਕਾਰਾਂ ਆਈਆਂ ਤੇ ਗਈਆਂ ਪ੍ਰੰਤੂ ਜੋ ਕੰਮ ਤੇ ਸਹੂਲਤਾਂ ਸ. ਬਾਦਲ ਨੇ ਪਿੰਡਾਂ ਦੇ ਲੋਕਾਂ ਨੂੰ ਦਿੱਤੀਆਂ ਲੋਕ ਅੱਜ ਵੀ ਉਹਨਾਂ ਨੂੰ ਯਾਦ ਕਰ ਰਹੇ ਹਨ। ਜਦਕਿ ਆਪ ਅਤੇ ਕਾਂਗਰਸ ਵਾਲੇ ਦੱਸਣ ਕਿ ਉਨਾਂ ਨੇ ਪਿੰਡਾਂ ਵਾਲਿਆਂ ਲਈ ਕੀ ਕੀਤਾ? ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਦਰਸ਼ਨ ਸਿੰਘ ਸ਼ਿਵਾਲਿਕ ਦੀ ਅਗਵਾਈ ਹੇਠ ਹਲਕਾ ਗਿੱਲ ਦੇ ਅਧੀਨ ਆਉਂਦੇ ਪਿੰਡਾਂ ਜਸਪਾਲ ਬਾਂਗਰ, ਹਰਨਾਮਪੁਰਾ, ਸੰਗੋਵਾਲ, ਡੇਲੋਂ, ਜੱਸੋਵਾਲ, ਮਨਸੂਰਾਂ, ਗਿੱਲ ਆਦਿ ਪਿੰਡਾਂ ਵਿਖੇ ਰੱਖੀਆਂ ਚੋਣ ਪ੍ਰਚਾਰ ਰੈਲੀਆਂ ਦੌਰਾਨ ਰਣਜੀਤ ਸਿੰਘ ਢਿੱਲੋ ਨੇ ਆਪਣੇ ਸੰਬੋਧਨ ਸਮੇਂ ਕੀਤਾ।


ਪਹਿਲੇ ਡੇਲੋਂ ਦੇ ਮਿਲਣ ਪੈਲਸ ਵਿਖੇ ਸੰਬੋਧਨ ਦੌਰਾਨ ਉਹਨਾਂ ਕਿਹਾ ਕਿ ਸਿਰਫ ਆਪ ਤੇ ਕਾਂਗਰਸ ਦੀ ਗੱਲ ਨਹੀਂ ਕੇਂਦਰ ਦੀ ਭਾਜਪਾ ਸਰਕਾਰ ਜਿਹੜੇ ਵੱਡੇ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਪੰਜਾਬੀਆਂ ਨੂੰ ਮਾਰਨ ਦੇ ਤੁਰੀ ਹੈ ਉਸ ਦਾ ਜਵਾਬ ਦੇਣ ਦਾ ਵੇਲਾ ਹੈ। ਕਿਉਂਕਿ ਸਾਡੇ ਕੋਲ ਵੋਟ ਦੀ ਇੱਕ ਬਹੁਤ ਵੱਡੀ ਤਾਕਤ ਹੈ। ਜਿਸ ਦੇ ਨਾਲ ਹੀ ਇਹਨਾਂ ਦੀਆਂ ਧੱਕੇਸ਼ਾਹੀਆਂ ਵਾਲੀਆਂ ਅਤੇ ਲੋਕ ਵਿਰੋਧੀ ਨੀਤੀਆਂ ਦਾ ਜਵਾਬ ਦਿੱਤਾ ਜਾ ਸਕਦਾ ਹੈ। ਦਰਸ਼ਨ ਸਿੰਘ ਸ਼ਿਵਾਲਿਕ ਦੀ ਅਗਵਾਈ ਹੇਠ ਹੋਣ ਵਾਲੇ ਵੱਡੇ ਇਕੱਠਾਂ ਨੇ ਢਿਲੋ ਨੂੰ ਵਿਸ਼ਵਾਸ ਦਵਾਇਆ ਕਿ ਇਨਾਂ ਬਾਹਰੀਆਂ ਤੇ ਭਰੋਸਾ ਕਰਕੇ ਲੋਕ ਬਹੁਤ ਪਛਤਾ ਰਹੇ ਨੇ ਹਨ। ਦੇਸ਼ ਦੇ ਚੱਲਦੀਆਂ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਏ ਕੰਮਾਂ ਲਈ ਤੱਕੜੀ ਦਾ ਬਟਨ ਦਬਾਉਣ ਲਈ ਤਿਆਰ ਹਨ।

Story You May Like