The Summer News
×
Sunday, 19 May 2024

ਮਰਹੂਮ ਕਲਾਕਾਰ ਮੂਸੇਵਾਲਾ ਨੂੰ ਵਿਦੇਸ਼ ‘ਚ ਦਿੱਤੀ ਗਈ ਸ਼ਰਧਾਂਜਲੀ, ਦੇਖੋ ਤਸਵੀਰਾਂ

ਚੰਡੀਗੜ੍ਹ : ਸਿੱਧੂ ਮੂਸੇਵਾਲਾ ਦਾ ਐਤਵਾਰ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਸਰੀ (ਕੈਨੇਡਾ) ਵਿਖੇ ਪਰਵਾਸੀ ਪੰਜਾਬੀਆਂ ਨੇ ਭਰੇ ਮਨਾ ਨਾਲ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀਆਂ ਦਿੱਤੀਆਂ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਸਰੀ ਦੇ ਹੋਲੈਂਡ ਪਾਰਕ ਵਿਚ ਪੰਜਾਬੀ ਭਾਈਚਾਰੇ ਦਾ ਵੱਡਾ ਇਕੱਠ ਹੋਇਆ ਹੈ।


ਕਰੋੜਾ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ਮੂਸੇਵਾਲਾ ਸਭ ਨੂੰ ਅਲਵਿਦਾ ਕਹਿ ਗਿਆ। ਜਨਤਾਂ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਦਾ ਇੱਕ ਵੱਡਾ ਝਟਕਾ ਲੱਗਾ ਹੈ। ਇੱਕਠ ਦੌਰਾਨ ਭਗਵੰਤ ਮਾਨ ਦੀ ਸਰਕਾਰ ਉਪਰ ਵੀ ਕਈ ਸਵਾਲ ਉਠਾਏ ਗਏ। ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਆਵਾਜ਼ ਉਠਾਈ ਗਈ ਹੈ।



ਸਰੀ ਦੇ ਗੁਰਦੁਆਰਾ ਸਾਹਿਬ ਵਿਚ ਸ਼ੁਭਜੀਤ ਸਿੰਘ ਸਿੱਧੂ ਦੇ 5 ਜੂਨ ਨੂੰ ਭੋਗ ਪਾਇਆ ਜਾਣਗੇ। ਸਿੱਧੂ ਦੇ ਪ੍ਰਸ਼ੰਸਕਾਂ ਨੇ ਗੈਂਗਸਟਰਾਂ ਵਿਰੁੱਧ ਜੋਰਦਾਰ ਆਵਾਜ਼ ਉਠਾਈ ਹੈ। ਮੂਸੇਵਾਲਾ ਦੀ ਮੌਤ ਤੋਂ ਦੁਖੀ ਲੋਕਾਂ ਨੇ ਉਸਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀਆਂ ਦਿੱਤੀਆਂ।



Story You May Like