The Summer News
×
Monday, 13 May 2024

ਪੁਲਿਸ ਨੇ 24 ਘੰਟਿਆਂ 'ਚ ਹੀ ਬ੍ਰਾਮਦ ਕੀਤਾ ਅਗਵਾ ਹੋਇਆ ਬੱਚਾ

ਹੋਸ਼ਿਆਰਪੂਰ : ਬੀਤੀ 06-08-2023 ਨੂੰ ਪਿੰਡ ਬੀਹੜਾਂ ਤੋਂ ਢਾਈ ਸਾਲ ਦਾ ਬੱਚਾ ਅਨੁਜ ਜੋ ਇਕ ਔਰਤ ਅਤੇ ਆਦਮੀ ਵਲ ਮੋਟਰਸਾਇਕਲ ਤੇ ਕਿਡਨੈਪ ਕਰ ਲਿਆ ਗਿਆ ਸੀ ਤੇ ਜਿਸ ਸੰਬੰਧੀ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 175 ਮਿਤੀ 06-08-2023 ਨੂੰ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਵਿਖੇ ਉਦੇਵੀਰ ਪੁੱਤਰ ਨੇਕ ਰਾਮ ਸਿੰਘ ਵਾਸੀ ਬੰਗੋਰਾ ਉਰਫ ਘੋਗਗੰਜ ਹਜਰਤਪੁਰ ਤਹਿਸੀਲ ਦਾਤਾਗੰਜ ਜ਼ਿਲ੍ਹਾ ਵਦਾਇਓ ਸਟੇਟ ਉੱਤਰ ਪ੍ਰਦੇਸ਼ ਹਾਲ ਵਾਸੀ ਪਿੰਡ ਬੀਹੜਾ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਦਰਜ ਕਰਵਾਇਆ ਸੀ, ਇਸ ਸਬੰਦੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਨੇ ਦੱਸਿਆ ਕਿ ਕਿਡਨੈਪ ਹੋਏ ਬੱਚਾ ਅਨੁਜ ਦੀ ਭਾਲ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਜਿਸ ਸੰਬੰਧੀ ਖੁਫ਼ੀਆਂ ਸੋਰਸ ਲਗਾਏ ਗਏ ਤੇ ਟੈਕਨੀਕਲ ਸੈੱਲ ਦੀ ਮਦਦ ਲਈ ਗਈ।


ਮਿਤੀ 07-08-2023 ਨੂੰ ਐੱਸ.ਆਈ ਬਲਜਿੰਦਰ ਸਿੰਘ ਮੱਲੀ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਅਗਵਾਈ ਵਾਲੀ ਟੀਮ ਵਲੋਂ ਉਕਤ ਮੁਕੱਦਮਾ ਵਿੱਚ ਕਿਡਨੈਪ ਹੋਏ ਬੱਚੇ ਅਨੂਜ ਨੂੰ 24 ਘੰਟਿਆਂ ਦੇ ਸਮੇਂ ਅੰਦਰ ਹੀ ਜੈਸਮੀਨ ਪਤਨੀ ਦਿਲਾਵਰ ਵਾਸੀ ਸੈਲਾਂ ਖੁਰਦ ਥਾਣਾ ਮਾਹਿਲਪੁਰ ਦੇ ਘਰ ਤੋਂ ਹੀ ਬਾਅਦ ਕਰਕੇ ਉਸਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ। ਜੈਸਮੀਨ ਨੇ ਆਪਣੀ ਮੁੱਢਲੀ ਪੁੱਛਗਿੱਛ ਵਿਚ ਮੰਨਿਆ ਹੈ ਕਿ ਉਸਨੇ ਇਹ ਉਕਤ ਬੱਚਾ ਆਪਣੇ ਦਿਉਰ ਜੀਤਾ ਪੁੱਤਰ ਸ਼ਿੰਦਾ ਵਾਸੀ ਪਿੰਡ ਸੈਲਾਂ ਖੁਰਦ ਥਾਣਾ ਮਾਹਿਲਪੁਰ ਨਾਲ ਰਲ ਕੇ ਕਿਡਨੈਪ ਕੀਤਾ ਸੀ। ਇਸ ਕਿਡਨੈਪਿੰਗ ਚ ਵਰਤਿਆ ਗਿਆ|


ਮੋਟਰਸਾਇਕਲ PB-07-AG-238 ਵੀ ਬਾਮਦ ਕੀਤਾ ਗਿਆ ਹੈ ਅੱਜ ਦੋਨੋ ਦੋਸ਼ੀ ਅਤੇ ਦੋਸ਼ਣ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ।

Story You May Like