The Summer News
×
Friday, 17 May 2024

ਸਭ ਤੋਂ ਵੱਧ ਵਿਕਣ ਵਾਲੀ SUV ਹੋਈ ਮਹਿੰਗੀ, ਕੀਮਤਾਂ 'ਚ ਕੀਤਾ ਵਾਧਾ ਜਾਣੋ ਨਵਾਂ ਅਪਡੇਟ..!!

ਚੰਡੀਗੜ੍ਹ : ਦੱਸ ਦਿੰਦੇ ਹਾਂ ਕਿ Tata Motors ਕੰਪਨੀ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਕੰਪਨੀ ਨੇ ਆਪਣੀਆਂ ਸਾਰੀਆਂ ICE ਅਤੇ CNG ਕਾਰਾਂ ਦੀਆਂ ਕੀਮਤਾਂ ਵਾਧਾ ਦਿੱਤੀਆਂ ਹਨ। ਇਸੇ ਦੌਰਾਨ ਕੰਪਨੀ ਵਲੋਂ ਵੇਰੀਐਂਟ (Variant) ਦੇ ਹਿਸਾਬ ਨਾਲ ਕੀਮਤ 'ਚ 1.2 ਫੀਸਦੀ ਤੱਕ ਦਾ ਵਾਧਾ ਕੀਤਾ ਹੈ।


ਇਸੇ ਦੌਰਾਨ ਦਸ ਦੇਈਏ ਕਿ ਟਿਆਗੋ (Tiago) 'ਤੇ ਟਿਗੋਰ (Tigor) ਇਹ ਦੋਵੇਂ ਵੀ 15,000 ਰੁਪਏ ਮਹਿੰਗੇ ਹੋ ਗਏ ਹਨ। ਇਨ੍ਹਾਂ ਦੇ ਸੀਐਨਜੀ ਵੇਰੀਐਂਟ(CNG variant) ਵੀ ਮਹਿੰਗੇ ਹੋ ਗਏ ਹਨ। ਇਸੇ ਦੌਰਾਨ Tata Tiago ਦੀ ਕੀਮਤ ਹੁਣ 5.54 ਲੱਖ ਰੁਪਏ ਤੋਂ 8.05 ਲੱਖ ਰੁਪਏ ਦੇ ਵਿਚਕਾਰ ਹੈ। ਇਨ੍ਹਾਂ ਤੋਂ ਇਲਾਵਾ ਅਲਟਰੋਜ਼ ਦੀ ਕੀਮਤ 15,000 ਰੁਪਏ ਤੱਕ ਵਧ ਗਈ ਹੈ। ਟਾਟਾ ਅਲਟਰੋਜ਼ ਦੀ ਕੀਮਤ ਹੁਣ 6.45 ਲੱਖ ਰੁਪਏ ਤੋਂ 10.40 ਲੱਖ ਰੁਪਏ ਦੇ ਵਿਚਕਾਰ ਹੈ। ਇਸ ਦੇ NRG variant ਦੀ ਕੀਮਤ 6.62 ਲੱਖ ਰੁਪਏ ਤੋਂ 7.95 ਲੱਖ ਰੁਪਏ ਦੇ ਵਿਚਕਾਰ ਹੈ। ਉਥੇ ਹੀ, ਟਿਗੋਰ ਦੀ ਕੀਮਤ ਹੁਣ 6.20 ਲੱਖ ਤੋਂ 8.90 ਲੱਖ ਰੁਪਏ ਦੇ ਵਿਚਕਾਰ ਦੱਸੀ ਜਾ ਰਹੀ ਹੈ।


ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਟਾਟਾ ਦੀਆਂ ਫਲੈਗਸ਼ਿਪ SUVs- Harrier 'ਤੇ Safari 25,000 ਰੁਪਏ ਤੱਕ ਮਹਿੰਗੀਆਂ ਹੋ ਗਈਆਂ ਹਨ। ਇਸਦੇ ਨਾਲ ਹੀ ਹੁਣ ਹੈਰੀਅਰ ਦੀ ਕੀਮਤ 15 ਲੱਖ ਤੋਂ 22.60 ਲੱਖ ਰੁਪਏ ਹੋ ਗਈ ਹੈ ਜਦਕਿ Safari ਦੀ ਕੀਮਤ 15.65 ਲੱਖ ਤੋਂ 24.01 ਲੱਖ ਰੁਪਏ ਦੇ ਵਿਚਕਾਰ ਹੈ। ਜਾਣਕਾਰੀ ਮੁਤਾਬਕ ਇਹ ਕੀਮਤਾਂ ਐਕਸ ਸ਼ੋਰੂਮ ਦੀਆਂ ਹਨ। ਹਾਲਾਂਕਿ , ਦੂਜੇ ਪਾਸੇ ਸਭ ਤੋਂ ਵੱਧ ਵਿਕਣ ਵਾਲੀ SUV Nexon 17,000 ਰੁਪਏ ਤੱਕ ਮਹਿੰਗੀ ਹੋ ਗਈ ਹੈ। ਟਾਟਾ ਦੀ ਇਸ ਸਬ-4-ਮੀਟਰ SUV ਦੀ ਕੀਮਤ 7.80 ਲੱਖ ਰੁਪਏ ਤੋਂ 14.30 ਲੱਖ ਰੁਪਏ ਦੇ ਵਿਚਕਾਰ ਹੈ।


(ਮਨਪ੍ਰੀਤ ਰਾਓ)

Story You May Like