The Summer News
×
Monday, 20 May 2024

ਦੂਸਰਾ ਬਿਲੇ ਬਨਾਮ ਐਡਸਨ ਅਰਾਂਟੈਸ ਡੋ ਨਾਸੀਮੈਂਟੋ ਯਾਨੀ ‘ਪੇਲੇ‘

ਫੁੱਟਬਾਲ ਦੇ ਜਾਦੂਗਰ ਵਜੋਂ ਸੰਸਾਰ ਭਰ ਵਿੱਚ ਪ੍ਰਸਿੱਧ ਹੋਣ ਵਾਲੇ ਐਡਸਨ ਅਰਾਂਟੈਸ ਡੋ ਨਾਸੀਮੈਂਟ ਉਰਫ਼ ਪੇਲੇ ਦਾ ਇਹ ਨਾਮ ਕਿਸ ਤਰ੍ਹਾਂ ਪਿਆ ਸ਼ਾਇਦ ਬਹੁਤ ਘੱਟ ਫੁੱਟਬਾਲ ਪ੍ਰੇਮੀ ਜਾਣਦੇ ਹੋਣਗੇ। ਇਸ ਬਾਰੇ ਖੁਦ ਪੇਲੇ ਆਪਣੇ ਨਾਮ ਬਾਰੇ ਲਿਖਦੇ ਹਨ ਕਿ ਪੇਲੇ ਨਾਮ ਕਦੋਂ ਪਿਆ, ਉਹ ਉਹਨਾਂ ਨੂੰ ਵੀ ਪਤਾ ਨਹੀਂ। ਪੇਲੇ ਅਨੁਸਾਰ ਮਾਮਾ ਜਾਰਜ ਨੇ ਦੱਸਿਆ ਸੀ ਕਿ ਬਾਉਰੂ ਦੇ ਸਥਾਨਕ ਕਲੱਬ ਦੀ ਟੀਮ ਦੇ ਗੋਲਕੀਪਰ ਦਾ ਨਾਮ ਸੀ ਬਿਲੇ। ਇਹ ਉਹੀ ਕਲੱਬ ਸੀ ਜਿਸ ਲਈ ਉਸ ਦੇ ਪਿਤਾ ਖੇਡਦੇ ਸਨ। ਬਿਲੇ ਗੋਲਕੀਪਰ ਵਜੋਂ ਬਹੁਤ ਹਰਮਨ ਪਿਆਰਾ ਸੀ। ਉਹ ਬਚਪਨ ਵਿੱਚ ਗੋਲਕੀਪਰ ਸੀ ਅਤੇ ਜਦੋਂ ਅਜਿਹੀ ਭੂਮਿਕਾ ਨਿਭਾਉਂਦੇ ਤਾਂ ਲੋਕ ਦੂਸਰਾ ਬਿਲੇ ਕਹਿੰਦੇ ਸਨ। ਜਾਰਜ ਕਹਿੰਦੇ ਹਨ, “ਦੇਖਦੇ- ਦੇਖਦੇ ਇਹ ਬਿਲੇ ਕਦੋਂ ਪੇਲੇ ਵਿੱਚ ਬਦਲ ਗਿਆ, ਇਸ ਦਾ ਕਿਸੇ ਨੂੰ ਅੰਦਾਜ਼ਾ ਨਹੀਂ ਹੋਇਆ।”


ਪੇਲੇ ਨਾਂ ਪੈਣ ਪਿੱਛੇ ਇਹ ਦਾਅਵਾ ਕੀਤਾ ਜਾਂਦਾ ਹੈ, ਗੇਲਿਕ ਭਾਸ਼ਾ ਵਿੱਚ ਪੇਲੇ ਦਾ ਅਰਥ ਫ਼ੁੱਟਬਾਲ ਹੁੰਦਾ ਹੈ ਜਿਸ ਕਾਰਨ ਉਨ੍ਹਾਂ ਦਾ ਨਾਮ ਪੇਲੇ ਪੈ ਗਿਆ। ਫੁੱਟਬਾਲ ਦੇ ਜਾਦੂਗਰ ਪੇਲੇ ਦਾ ਜਨਮ 23 ਅਕਤੂਬਰ, 1940 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਫ਼ੁੱਟਬਾਲਰ ਅਤੇ ਮਾਂ ਘਰੇਲੂ ਸੁਆਣੀ ਸੀ। ਮਾਂ-ਬਾਪ ਨੇ ਪੁੱਤਰ ਦਾ ਨਾਮ ਐਡਸਨ ਰੱਖਿਆ ਸੀ। ਉਨ੍ਹਾਂ ਦਾ ਪੂਰਾ ਨਾਮ ਐਡਸਨ ਅਰੇਟਾਸ ਡੂ ਨਾਸੀਮੈਂਟੋ ਸੀ। ਪੇਲੇ ਨਾਮ ਸੈਂਟੋਸ ਕਲੱਬ ਨਾਲ ਜੁੜਨ ਤੋਂ ਬਾਅਦ ਪਿਆ। ਬ੍ਰਾਜ਼ੀਲ ਨੂੰ ਪੰਜ ਵਾਰ ਵਿਸ਼ਵ ਕੱਪ ਜਿਤਾਉਣ ਵਾਲੇ ਐਡਸਨ ਅਰਾਂਟੈਸ ਡੋ ਨਾਸੀਮੈਂਟ ਉਰਫ਼ ਪੇਲੇ ਦਾ 82 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਸਮੇਂ ਤੋਂ ਗੁਰਦੇ ਦੀ ਬਿਮਾਰੀ ਨਾਲ ਜੂਝ ਰਹੇ ਸਨ।


ਬ੍ਰਾਜ਼ੀਲ ਦੀ ਟੀਮ ਵਿਸ਼ਵ ਦੀ ਸਭ ਤੋਂ ਕਾਮਯਾਬ ਫੁੱਟਬਾਲ ਟੀਮ ਹੈ। ਪੇਲੇ ਨੇ ਤਿੰਨ ਵਾਰ ਆਪਣੀ ਟੀਮ ਨੂੰ ਵਿਸ਼ਵ ਕੱਪ ਜਤਾਇਆ ਹੈ। ਬ੍ਰਾਜ਼ੀਲ ਨੇ 1958, 1962 ਅਤੇ 1970 ਵਿੱਚ ਫੁੱਟਬਾਲ ਵਿਸ਼ਵ ਕੱਪ ਜਿੱਤਿਆ ਸੀ। ਜਦੋਂ ਉਹ ਬਿਮਾਰ ਸਨ ਤਾਂ ਦੁਨੀਆ ਭਰ ਦੇ ਖੇਡ ਪ੍ਰੇਮੀ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਅਰਦਾਸ ਕਰ ਰਹੇ ਸਨ।


ਪਰ ਵੀਰਵਾਰ (29 ਦਸੰਬਰ, 2022) ਨੂੰ ਉਨ੍ਹਾਂ ਦੇ ਸਰੀਰ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਮੌਤ ਹੋ ਗਈ। ਪੇਲੇ ਸਭ ਤੋਂ ਘੱਟ ਉਮਰ ਦੇ ਵਿਸ਼ਵ ਕੱਪ ਵਿੱਚ ਗੋਲ ਕਰਨ ਵਾਲੇ ਅਤੇ ਹੈਟਰਿਕ ਬਣਾਉਣ ਵਾਲੇ ਖਿਡਾਰੀ ਸਨ। ਇਸ ਦੇ ਨਾਲ ਹੀ ਉਨ੍ਹਾਂ ਦਾ ਫ਼ਾਈਨਲ ਮੁਕਾਬਲੇ ਵਿੱਚ ਖੇਡਣ ਦਾ ਰਿਕਾਰਡ 60 ਸਾਲ ਬਾਅਦ ਵੀ ਉਨ੍ਹਾਂ ਦੇ ਹੀ ਨਾਮ ਹੈ।


ਪੇਲ ਨੇ ਆਪਣੇ ਪਿਤਾ ਨਾਲ ਵਿਸ਼ਵ ਕੱਪ ਜਿੱਤਣ ਦਾ ਵਾਅਦਾ ਕੀਤਾ ਸੀ ਅਤੇ ਉਨ੍ਹਾਂ ਨੇ ਸਾਨੂੰ ਤਿੰਨ ਵਿਸ਼ਵ ਕੱਪ ਦਿੱਤੇ। ਐਡਸਨ ਅਰਾਂਟੇਸ ਡੋ ਨਾਸੀਮੈਂਟੋ ਯਾਨੀ ਪੇਲੇ ਸਿਰਫ਼ 17 ਸਾਲ ਦੀ ਉਮਰ ਵਿੱਚ ਇੱਕ ਫੁੱਟਬਾਲ ਸਟਾਰ ਬਣ ਗਏ ਸਨ। ਉਨ੍ਹਾਂ ਨੇ ਬ੍ਰਾਜ਼ੀਲ ਨੂੰ 1958 ਵਿੱਚ ਵਿਸ਼ਵ ਕੱਪ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।


ਉਨ੍ਹਾਂ ਨੇ ਹੀ ਕੁਆਰਟਰ ਫਾਈਨਲ ਵਿੱਚ ਵੇਲਜ਼ ਖ਼ਿਲਾਫ਼ ਜਿੱਤ ਦਾ ਇੱਕੋ-ਇੱਕ ਗੋਲ ਕੀਤਾ ਸੀ। ਪੇਲੇ ਨੇ ਸੈਮੀ ਫਾਈਨਲ ਵਿੱਚ ਫ਼ਰਾਂਸ ਖਿਲਾਫ਼ ਹੈਟ੍ਰਿਕ ਮਾਰੀ ਅਤੇ ਫ਼ਾਈਨਲ ਵਿੱਚ ਸਵੀਡਨ ਦੇ ਖਿਲਾਫ਼ ਦੋ ਗੋਲ ਕੀਤੇ।


ਪੇਲੇ ਨੇ ਆਪਣੇ ਫੁੱਟਬਾਲ ਕਰੀਅਰ ਦੀ ਸ਼ੁਰੂਆਤ 15 ਸਾਲ ਦੀ ਉਮਰ ਵਿੱਚ ਸੈਂਟੋਸ ਕਲੱਬ ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ਅਗਲੇ 19 ਸਾਲਾਂ ਤੱਕ ਉਸੇ ਕਲੱਬ ਨਾਲ ਖੇਡਦੇ ਰਹੇ।

Story You May Like