The Summer News
×
Monday, 13 May 2024

SBI 'ਚ 6000 ਤੋਂ ਵੱਧ ਅਪ੍ਰੈਂਟਿਸ ਅਸਾਮੀਆਂ ਲਈ ਭਰਤੀ, ਗ੍ਰੈਜੂਏਟ ਤੁਰੰਤ ਕਰਨ ਅਪਲਾਈ

ਜੇਕਰ ਤੁਸੀਂ ਬੈਂਕ ਦੀ ਨੌਕਰੀ ਲੱਭ ਰਹੇ ਹੋ ਤਾਂ ਭਾਰਤੀ ਸਟੇਟ ਬੈਂਕ ਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ। SBI ਨੇ 6,000 ਤੋਂ ਵੱਧ ਅਪ੍ਰੈਂਟਿਸ ਭਰਤੀ 2023 ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ nsdcindia.org/apprenticeship ਜਾਂ apprenticeshipindia.org ਜਾਂ bfsissc.com ਜਾਂ Bank.sbi/careers ਜਾਂ www.sbi.co.in 'ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।


ਐਸਬੀਆਈ ਅਪ੍ਰੈਂਟਿਸ ਭਰਤੀ 2023 ਨੋਟੀਫਿਕੇਸ਼ਨ ਦੇ ਅਨੁਸਾਰ, ਔਨਲਾਈਨ ਅਰਜ਼ੀਆਂ ਸ਼ੁਰੂ ਹੋ ਗਈਆਂ ਹਨ। ਉਮੀਦਵਾਰ 21 ਸਤੰਬਰ ਨੂੰ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ। ਸਿਖਿਆਰਥੀ ਦੀ ਸਿਖਲਾਈ ਸਟੇਟ ਬੈਂਕ ਆਫ ਇੰਡੀਆ ਦੇ ਨਾਲ 1-ਸਾਲ ਦੇ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਲਈ ਹੋਵੇਗੀ। ਇਸ ਭਰਤੀ ਮੁਹਿੰਮ ਰਾਹੀਂ ਦੇਸ਼ ਭਰ ਦੇ ਬੈਂਕਾਂ ਵਿੱਚ ਕੁੱਲ 6160 ਅਸਾਮੀਆਂ ਭਰੀਆਂ ਜਾਣਗੀਆਂ।


ਐਸਬੀਆਈ ਅਪ੍ਰੈਂਟਿਸ ਨੋਟੀਫਿਕੇਸ਼ਨ ਮਿਤੀ: 31 ਅਗਸਤ 2023
ਐਸਬੀਆਈ ਅਪ੍ਰੈਂਟਿਸ ਐਪਲੀਕੇਸ਼ਨ ਦੀ ਸ਼ੁਰੂਆਤ: 01 ਸਤੰਬਰ 2023
ਐਸਬੀਆਈ ਅਪ੍ਰੈਂਟਿਸ ਐਪਲੀਕੇਸ਼ਨ ਦੀ ਆਖਰੀ ਮਿਤੀ: 21 ਸਤੰਬਰ 2023
ਐਸਬੀਆਈ ਅਪ੍ਰੈਂਟਿਸ ਪ੍ਰੀਖਿਆ ਦੀ ਮਿਤੀ: ਅਕਤੂਬਰ/ਨਵੰਬਰ 2023 ਚ


ਐਸਬੀਆਈ ਅਪ੍ਰੈਂਟਿਸ ਪੋਸਟ ਲਈ ਅਰਜ਼ੀ ਦੇਣ ਲਈ, ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਗ੍ਰੈਜੂਏਟ ਹੋਣਾ ਚਾਹੀਦਾ ਹੈ। ਜਦੋਂ ਕਿ ਬਿਨੈਕਾਰਾਂ ਦੀ ਘੱਟੋ-ਘੱਟ ਉਮਰ ਸੀਮਾ 20 ਸਾਲ ਅਤੇ ਵੱਧ ਤੋਂ ਵੱਧ ਉਮਰ ਸੀਮਾ 01 ਅਗਸਤ 2023 ਤੱਕ 28 ਸਾਲ ਹੈ। ਹਾਲਾਂਕਿ, ਰਿਜ਼ਰਵਡ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਟੇਟ ਬੈਂਕ ਆਫ ਇੰਡੀਆ ਅਪ੍ਰੈਂਟਿਸ ਭਰਤੀ ਨਿਯਮਾਂ ਦੇ ਅਨੁਸਾਰ ਵੱਧ ਤੋਂ ਵੱਧ ਉਮਰ ਵਿੱਚ ਛੋਟ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ, ਅਧਿਕਾਰਤ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹੋ।

Story You May Like