The Summer News
×
Monday, 20 May 2024

ਨੌਕਰੀਆਂ ਦੀ ਤਲਾਸ਼ ਕਰ ਰਹੇ ਬੇਰੁਜ਼ਗਾਰ ਨੌਜਵਾਨਾਂ ਲਈ ਖੁਸ਼ਖਬਰੀ, CRPF ਭਰਤੀ ਲਈ ਕਰੋ ਇੱਥੇ ਅਪਲਾਈ

ਚੰਡੀਗੜ੍ਹ : ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਕਿ ਨੌਕਰੀਆਂ ਦੀ ਤਲਾਸ਼ 'ਚ ਭਟਕਦੇ ਰਹੇ ਹਨ। ਕਈ ਲੋਕ ਪੜ੍ਹਨ-ਲਿਖਣ ਦੇ ਬਾਵਜੂਦ ਵੀ ਬੇਰੁਜ਼ਗਾਰ ਰਹਿੰਦੇ ਹਨ। ਦੱਸ ਦੇਈਏ ਕਿ ਅੱਜ ਕੱਲ੍ਹ ਨੌਕਰੀ ਮਿਲਣਾ ਜ਼ਰੂਰ ਹੈ ਪ੍ਰੰਤੂ ਅਸੰਭਵ ਨਹੀਂ। ਇਸੇ ਪ੍ਰਕਾਰ ਦੱਸ ਦਿੰਦੇ ਹਾਂ ਕਿ ਨੌਕਰੀਆਂ ਦੀ ਤਲਾਸ਼ ਕਰ ਰਹੇ ਬੇਰੋਜ਼ਗਾਰ ਨੌਜਵਾਨਾਂ ਲਈ ਖੁਸ਼ਖਬਰੀ ਹੈ।


          44


 ਤੁਹਾਨੂੰ ਦੱਸ ਦੇਈਏ ਕਿ CRPF ਲਈ 9212 ਅਸਾਮੀਆਂ ਲਈ ਭਰਤੀ ਸਾਹਮਣੇ ਆਈ ਹੈ। ਚਾਹਵਾਨ ਅਤੇ ਯੋਗ ਨੌਜਵਾਨ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਮੀਡੀਆ ਸੂਤਰਾਂ ਦੇ ਅਨੁਸਾਰ, ਅਰਜ਼ੀ ਦੀ ਪ੍ਰਕਿਰਿਆ ਅਧਿਕਾਰਤ ਵੈੱਬਸਾਈਟ crpf.gov.in/recruitment 'ਤੇ ਅੱਜ ਯਾਨੀ 28 ਮਾਰਚ ਤੋਂ ਸ਼ੁਰੂ ਹੋ ਗਈ ਹੈ। ਹੁਣ ਨੌਜਵਾਨਾਂ ਨੂੰ ਇਨ੍ਹਾਂ ਅਸਾਮੀਆਂ 'ਤੇ ਭਰਤੀ ਲਈ ਬਿਨ੍ਹਾਂ ਦੇਰੀ ਅਪਲਾਈ ਕਰਨਾ ਚਾਹੀਦਾ ਹੈ। ਮਿਲੀ ਜਾਣਕਾਰੀ ਮੁਤਾਬਕ ਤੁਸੀਂ 24 ਅਪ੍ਰੈਲ 2023 ਤੱਕ ਇਸ ਨੌਕਰੀ ਲਈ ਅਪਲਾਈ ਕਰ ਸਕਦੇ ਹੋ।


           44


ਇਸਦੇ ਨਾਲ ਹੀ ਦੱਸ ਦੇਈਏ ਕਿ ਭਰਤੀ ਲਈ ਮਰਦ ਅਤੇ ਔਰਤ ਦੋਵੇਂ ਹੀ ਅਪਲਾਈ ਕਰ ਸਕਦੇ ਹਨ। ਜਾਣਕਾਰੀ ਅਨੁਸਾਰ ਮਰਦਾਂ ਦੀ ਗਿਣਤੀ 9105 ਹੈ, ਜਦੋਂ ਕਿ ਔਰਤਾਂ ਦੀ ਗਿਣਤੀ 107 ਹੈ। ਇਸੇ ਨਾਲ ਹੀ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 21,700 ਰੁਪਏ ਤੋਂ 69,100 ਰੁਪਏ ਤੱਕ ਦੀ ਤਨਖਾਹ ਦਿੱਤੀ ਜਾਵੇਗੀ। ਅਪਲਾਈ ਕੀਤੇ ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਨ ਲਈ, CRPF 1 ਤੋਂ 13 ਜੁਲਾਈ, 2023 ਤੱਕ ਪਹਿਲੇ ਪੜਾਅ ਦਾ ਕੰਪਿਊਟਰ ਟੈਸਟ ਕਰਵਾਏਗਾ।


          44


ਇਸ ਪ੍ਰੀਖਿਆ ਲਈ ਐਡਮਿਟ ਕਾਰਡ 20 ਜੂਨ ਨੂੰ ਜਾਰੀ ਕੀਤੇ ਜਾਣਗੇ। ਤੁਸੀਂ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਐਡਮਿਟ ਕਾਰਡ ਦੀ ਜਾਂਚ ਕਰ ਸਕਦੇ ਹੋ। ਉਮੀਦਵਾਰਾਂ ਨੂੰ ਅਰਜ਼ੀ ਲਈ 100 ਰੁਪਏ ਅਦਾ ਕਰਨੇ ਪੈਣਗੇ। ਜਦਕਿ SC/ST ਉਮੀਦਵਾਰਾਂ ਦੀਆਂ ਮਹਿਲਾ ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ਨੋਟੀਫਿਕੇਸ਼ਨ ਵਿੱਚ ਉਮੀਦਵਾਰਾਂ ਨੂੰ ਸਾਰੇ ਵੇਰਵੇ ਦਿੱਤੇ ਗਏ ਹਨ।


(ਮਨਪ੍ਰੀਤ ਰਾਓ)

Story You May Like