The Summer News
×
Monday, 20 May 2024

ਲੁਧਿਆਣਾ 'ਚ ਪੁਲਿਸ ਦੀ ਛਾਪੇਮਾਰੀ, 11 ਵਿਅਕਤੀਆਂ ਨੂੰ ਜੂਆ ਖੇਡਦੇ ਮੌਕੇ 'ਤੇ ਹੀ ਕੀਤਾ ਕਾਬੂ

ਲੁਧਿਆਣਾ: ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਹੀਰੋ ਬੇਕਰੀ ਚੌਕ ਨੇੜੇ ਛਾਪਾ ਮਾਰ ਕੇ 11 ਵਿਅਕਤੀਆਂ ਨੂੰ ਜੂਆ ਖੇਡਦੇ ਕਾਬੂ ਕੀਤਾ ਹੈ। ਸਾਰੇ ਮੁਲਜ਼ਮ ਇਨੋਵਾ ਕਾਰ ਵਿੱਚ ਤਾਸ਼ ਦੇ ਪੱਤਿਆਂ ਨਾਲ ਜੂਆ ਖੇਡ ਕੇ ਦੀਵਾਲੀ ਦਾ ਤਿਉਹਾਰ ਮਨਾ ਰਹੇ ਸਨ। ਪੁਲੀਸ ਨੇ ਮੌਕੇ ਤੋਂ ਲੱਖਾਂ ਰੁਪਏ ਦੀ ਨਕਦੀ ਸਮੇਤ ਕਾਰਡ ਬਰਾਮਦ ਕੀਤੇ ਹਨ।


ਥਾਣਾ ਸਦਰ ਦੇ ਇੰਚਾਰਜ ਨੀਰਜ ਚੌਧਰੀ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਹੀਰੋ ਬੇਕਰੀ ਚੌਕ, ਰੇਲਵੇ ਲਾਈਨਾਂ ਨੇੜੇ ਇੱਕ ਇਨੋਵਾ ਕਾਰ ਵਿੱਚ ਕੁਝ ਵਿਅਕਤੀ ਜੂਆ ਖੇਡ ਰਹੇ ਹਨ। ਜਿਨ੍ਹਾਂ ਦੀ ਗਿਣਤੀ 10-15 ਦੇ ਕਰੀਬ ਹੈ। ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਛਾਪਾ ਮਾਰ ਕੇ ਜੂਆ ਖੇਡ ਰਹੇ 11 ਵਿਅਕਤੀਆਂ ਨੂੰ ਕਾਬੂ ਕੀਤਾ। ਇੰਚਾਰਜ ਨੇ ਦੱਸਿਆ ਕਿ ਫੜੇ ਗਏ ਸਾਰੇ ਮੁਲਜ਼ਮ ਪੇਸ਼ੇਵਰ ਜੂਏਬਾਜ਼ ਨਹੀਂ ਹਨ। ਪੁਲੀਸ ਦੇ ਡਰ ਕਾਰਨ ਮੁਲਜ਼ਮ ਥਾਂ-ਥਾਂ ਬਦਲ ਕੇ ਕਾਰ ਵਿੱਚ ਜੂਆ ਖੇਡਣ ਲੱਗੇ। ਫੜੇ ਗਏ ਜੂਏਬਾਜ਼ ਵਪਾਰੀ ਵਰਗ ਨਾਲ ਸਬੰਧਤ ਹਨ, ਜੋ ਦੀਵਾਲੀ ਦਾ ਤਿਉਹਾਰ ਜੂਆ ਖੇਡ ਕੇ ਮਨਾ ਰਹੇ ਸਨ।


ਪੁਲੀਸ ਨੇ ਮੁਲਜ਼ਮਾਂ ਕੋਲੋਂ ਇੱਕ ਤਾਸ਼ ਅਤੇ 5 ਲੱਖ 25 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਮਹਾਂਨਗਰ ਦੇ ਪੌਸ਼ ਇਲਾਕਿਆਂ ਦੇ ਵਸਨੀਕ ਹਨ। ਪੁਲੀਸ ਨੇ ਸਾਰਿਆਂ ਖ਼ਿਲਾਫ਼ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਅਰਸ਼ਦੀਪ ਸਿੰਘ, ਨਵਜੋਤ ਸਿੰਘ, ਦੁਸ਼ਿੰਦਰਾ ਸਿੰਘ, ਕੀਰਤਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਰਬਸਿਮਰਨ ਸਿੰਘ,ਇਕਬਾਲਦੀਪ ਸਿੰਘ, ਅਮਰਜੀਤ ਸਿੰਘ ਵਜੋਂ ਹੋਈ ਹੈ। , ਕਮਲਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਹੋਇਆ।

Story You May Like