The Summer News
×
Tuesday, 21 May 2024

ਲੁੱ.ਟਾਂ ਖੋਹ ਕਰਨ ਵਾਲੇ ਗੈਂਗ ਦੇ 2 ਮੈਂਬਰਾਂ ਨੂੰ ਪੁਲਸ ਨੇ ਕੀਤਾ ਕਾ.ਬੂ

ਲੁਧਿਆਣਾ : ਕੁਲਦੀਪ ਸਿੰਘ ਚਾਹਲ IPS ਕਮਿਸ਼ਨਰ ਪੁਲਿਸ ਲੁਧਿਆਣਾ ਵਲੋਂ ਮਾੜੇ ਅਨਸਰਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਜਸਕਿਰਨਜੀਤ ਸਿੰਘ ਤੇਜਾ PPS, ਡੀ.ਸੀ.ਪੀ ਦਿਹਾਤੀ ਲੁਧਿਆਣਾ, ਸੁਹੇਲ ਕਾਸਿਮ ਮੀਰ IPS ADCP-11 ਲੁਧਿਆਣਾ, ਸੰਦੀਪ ਕੁਮਾਰ ਵਡੇਰਾ ACP ਇੰਡ: ਏਰੀਆ-ਬੀ ਲੁਧਿਆਣਾ ਦੀ ਯੋਗ ਅਗਵਾਈ ਹੇਠ Insp ਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਿਮਲਾਪੁਰੀ ਲੁਧਿਆਣਾ ਅਤੇ ਇਹਨਾਂ ਦੀ ਪੁਲਿਸ ਟੀਮ ਵਲੋਂ ਲੁੱਟਾਂ ਖੋਹ ਕਰਨ ਵਾਲੇ ਗੈਂਗ ਦੇ 2 ਮੈਂਬਰਾਂ ਨੂੰ ਕਾਬੂ ਕਰਕੇ ਇਹਨਾਂ ਪਾਸੋ ਇਕ ਮੋਟਰ ਸਾਈਕਲ ਲੜਕੀ ਹਿਮਾਸੀ ਤੋ ਜਬਰਦਸਤੀ ਰੋਡ ਪਰ ਘਸੀਟ ਦੇ ਹੋਇਆ ਖੋਹਿਆ ਮੋਬਾਇਲ ਅਤੇ ਇਕ ਦਾਤਰ ਲੋਹਾ ਬ੍ਰਾਮਦ ਕੀਤੇ ਗਏ ।


 


ਰਣਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਚੈਕਿੰਗ ਸੱਕੀ ਪੁਰਸਾਂ ਦੇ ਸਬੰਧ ਵਿਚ ਆਰੋੜਾ ਕੱਟ ਲਾਈਟਾਂ ਤੇ ਮੌਜੂਦ ਸੀ ਤਾਂ ਸੁਰਿੰਦਰ ਸਿੰਘ ਪੁੱਤਰ ਨੰਦ ਲਾਲ ਵਾਸੀ ਮਕਾਨ ਨੰਬਰ 8445/1, ਗਲੀ ਨੰਬਰ 1, ਮਹੁੱਲਾ ਗੁਰਪਾਲ ਨਗਰ ਥਾਣਾ ਡਾਬਾ ਜਿਲ੍ਹਾ ਲੁਧਿਆਣਾ ਨੇ ਆਪਣਾ ਬਿਆਨ ਲਿਖਾਇਆ ਕਿ ਮੈਂ ਆਪਣੀ ਦੋਹਤੀ ਹਿਮਾਸੀ ਪੁੱਤਰੀ ਮੰਮਿਤ ਨੂੰ ਸਕੂਲ ਮੈਰੀਮੈਂਟ ਪਬਲਿਕ ਸਕੂਲ ਅਮਰ ਨਗਰ ਡਾਬਾ ਰੋਡ ਲੁਧਿਆਣਾ ਤੋ ਲੈ ਕੇ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਜਦ ਅਸੀ ਵਾਹਿਗੁਰੂ ਰੋਡ ਨੇੜੇ ਮੋਦਗਿਲ ਕਲੀਨਿਕ ਪਾਸ ਪੁੱਜੇ ਤਾ ਮੋਟਰਸਾਈਕਲ ਸਵਾਰ ਦੇ ਮੋਨੇ ਲੜਕਿਆ ਨੇ ਹਿਮਾਸੀ ਤੋਂ ਜਬਰਦਸਤੀ ਰੋਡ ਤੇ ਘੜੀਸ ਦੇ ਹੋਏ ਮੋਬਾਇਲ ਫੋਨ ਖੋਹ ਕਰਕੇ ਮੌਕਾ ਤੋ ਫਰਾਰ ਹੋ ਗਏ, ਜਿਸ ਤੇ ਐਸ.ਆਈ ਰਣਜੀਤ ਸਿੰਘ ਨੇ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿਚ ਲਿਆਂਦੀ ਐਸ.ਆਈ ਰਣਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਨੇ ਦੋਸ਼ੀ ਨੂੰ ਅਨੀਸ ਰਾਏ ਉਰਫ ਗੋਲੀ ਪੁੱਤਰ ਪਰਵੇਸ ਰਾਏ ਵਾਸੀ ਗਲੀ ਨੰਬਰ 1, ਗੁਰੂ ਨਾਨਕ ਨਗਰ ਥਾਣਾ ਡਾਬਾ ਲੁਧਿਆਣਾ ਅਤੇ ਦੋਸੀ ਬਲਪ੍ਰੀਤ ਸਿੰਘ ਉਰਫ ਬੀਨੂੰ ਪੁੱਤਰ ਲੇਟ ਹਰਪ੍ਰੀਤ ਸਿੰਘ ਵਾਸੀ ਗਲੀ ਨੰਬਰ 1, ਆਦਰਸ ਕਲੋਨੀ, ਸਿਵ ਮੰਦਿਰ ਵਾਲੀ ਗਲੀ ਥਾਣਾ ਡਾਬਾ ਜਿਲ੍ਹਾ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ।

Story You May Like