The Summer News
×
Tuesday, 21 May 2024

ਰਾਹਤ ਦੀ ਖਬਰ! ਕੋਰੋਨਾ ਕੇਸਾਂ ਵਿਚ ਵੱਡੀ ਗਿਰਾਵਟ, ਜਾਣੋ ਅੱਜ ਦੇ ਆੰਕੜੇ

ਨਵੀਂ ਦਿੱਲੀ : ਮੰਗਲਵਾਰ ਨੂੰ ਭਾਰਤ ‘ਚ ਕੋਰੋਨ ਵਾਇਰਸ ਦੀ ਲਾਗ ਦੇ 27,409 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਸੰਕਰਮਣ ਦੇ ਕੁੱਲ ਮਾਮਲਿਆਂ ਦੀ ਗਿਣਤੀ 4,26,92,943 ਹੋ ਗਈ ਹੈ। ਦੇਸ਼ ‘ਚ ਲਗਭਗ 44 ਦਿਨਾਂ ਬਾਅਦ ਸੰਕਰਮਣ ਦੇ ਰੋਜ਼ਾਨਾ ਕੇਸ 30 ਹਜ਼ਾਰ ਤੋਂ ਘੱਟ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 4,23,127 ਹੋ ਗਈ ਹੈ।


ਮੰਗਲਵਾਰ ਸਵੇਰੇ 8 ਵਜੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਪਡੇਟ ਕੀਤੇ ਅੰਕੜਿਆਂ ਅਨੁਸਾਰ, ਇਸ ਮਹਾਂਮਾਰੀ ਕਾਰਨ 347 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 5,09,358 ਹੋ ਗਈ ਹੈ। ਅੰਕੜਿਆਂ ਦੇ ਅਨੁਸਾਰ, ਕੋਵਿਡ -19 ਦੇ ਰੋਜ਼ਾਨਾ ਮਾਮਲੇ ਲਗਾਤਾਰ ਨੌਵੇਂ ਦਿਨ ਇੱਕ ਲੱਖ ਤੋਂ ਘੱਟ ਹਨ।


ਮੰਤਰਾਲੇ ਨੇ ਕਿਹਾ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 4,23,127 ਹੋ ਗਈ ਹੈ, ਜੋਕਿ ਲਾਗ ਦੇ ਕੁੱਲ ਮਾਮਲਿਆਂ ਦਾ 0.99 ਪ੍ਰਤੀਸ਼ਤ ਹੈ। ਕੋਵਿਡ-19 ਤੋਂ ਰਾਸ਼ਟਰੀ ਰਿਕਵਰੀ ਦਰ 97.82 ਫੀਸਦੀ ‘ਤੇ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿੱਚ 55,755 ਕੇਸਾਂ ਦੀ ਕਮੀ ਦਰਜ ਕੀਤੀ ਗਈ ਹੈ।


Story You May Like