The Summer News
×
Sunday, 28 April 2024

ਸੰਸਦ ਮੈਂਬਰ ਰਾਘਵ ਚੱਢਾ ਨੇ ਮਾਨਸੂਨ ਸੈਸ਼ਨ ‘ਚ ਉਠਾਏ 42 ਸਵਾਲ, 2 ਬਿੱਲ ਵੀ ਕੀਤੇ ਪੇਸ਼, “ਮੈਂ ਹਮੇਸ਼ਾ ਪੰਜਾਬ ਦੇ ਹੱਕਾਂ ਲਈ ਲੜਾਂਗਾ”

ਚੰਡੀਗੜ੍ਹ: ਸੰਸਦ ਦੇ ਮਾਨਸੂਨ ਇਜਲਾਸ ਵਿੱਚ ਰਾਜ ਸਭਾ ਮੈਂਬਰ ਰਾਘਵ ਚੱਢਾ ਪੰਜਾਬ ਨਾਲ ਸਬੰਧਤ ਮੁੱਦੇ ਅਤੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਉਠਾ ਰਹੇ ਹਨ। ਉਨ੍ਹਾਂ ਨੇ ਸੂਬੇ ਦੇ ਲੋਕਾਂ ਦੀ ਆਵਾਜ਼ ਸੰਸਦ ਤੱਕ ਪਹੁੰਚਾਉਣ ਲਈ ਆਪਣਾ ਨੰਬਰ ਵੀ ਜਾਰੀ ਕੀਤਾ ਸੀ। ਇਸ ਦੇ ਨਾਲ ਹੀ ਹੁਣ ਰਾਘਵ ਚੱਢਾ ਨੇ ਮਾਨਸੂਨ ਸੈਸ਼ਨ ‘ਚ ਆਪਣਾ ਰਿਪੋਰਟ ਕਾਰਡ ਸਾਂਝਾ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਸੰਸਦ ਵਿੱਚ ਕਿੰਨੇ ਸਵਾਲ ਅਤੇ ਕਿੰਨੇ ਬਿੱਲ ਪੇਸ਼ ਕੀਤੇ ਹਨ।


ਰਿਪੋਰਟ ਕਾਰਡ ਸਾਂਝਾ ਕਰਦੇ ਹੋਏ ਰਾਘਵ ਚੱਢਾ ਨੇ ਸੰਸਦ ਦੇ 2022 ਦੇ ਮਾਨਸੂਨ ਸੈਸ਼ਨ ਲਈ ਮੇਰਾ ਰਿਪੋਰਟ ਕਾਰਡ ਲਿਖਿਆ। ਮੈਂ 42 ਸਵਾਲ ਉਠਾਏ, 2 ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤੇ ਅਤੇ 93% ਹਾਜ਼ਰੀ ਦੇ ਨਾਲ 8 ਬਹਿਸਾਂ ਵਿੱਚ ਹਿੱਸਾ ਲਿਆ। ਮੈਂ ਆਪਣੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਅਤੇ ਇਸ ਪਲੇਟਫਾਰਮ ਦੀ ਵਰਤੋਂ ਕਰਕੇ ਪੰਜਾਬ ਦੇ ਹੱਕਾਂ ਲਈ ਲੜਾਂਗਾ।




Story You May Like