The Summer News
×
Sunday, 28 April 2024

9 ਸਤੰਬਰ ਨੂੰ ਅੰਮ੍ਰਿਤਸਰ ਤੋਂ ਉਡਾਣ ਭਰੇਗੀ ਮਾਲਿੰਡੋ ਦੀ ਫਲਾਈਟ, ਕੋਰੋਨਾ ਕਾਰਨ ਸੀ ਬੰਦ

ਅੰਮ੍ਰਿਤਸਰ: ਕੋਰੋਨਾ ਕਾਰਨ ਬੰਦ ਹੋਈਆਂ ਉਡਾਣਾਂ ਹੁਣ ਮੁੜ ਸ਼ੁਰੂ ਹੋ ਗਈਆਂ ਹਨ। ਇਸ ਦੇ ਨਾਲ ਹੀ ਖਬਰ ਹੈ ਕਿ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਵਿਚਾਲੇ ਫਲਾਈਟ ਵੀ ਸ਼ੁਰੂ ਹੋਣ ਜਾ ਰਹੀ ਹੈ। ਇਸ ਨੂੰ 9 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਪਹਿਲੇ ਹਫਤੇ ਇਹ ਫਲਾਈਟ ਦੋ ਦਿਨ ਲਈ ਉਡਾਣ ਭਰੇਗੀ ਅਤੇ ਸਤੰਬਰ ‘ਚ ਇਹ ਫਲਾਈਟ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਤਿੰਨ ਦਿਨ ਦੋਹਾਂ ਸ਼ਹਿਰਾਂ ਵਿਚਾਲੇ ਚਲਾਈ ਜਾ ਸਕੇਗੀ। ਇੰਨਾ ਹੀ ਨਹੀਂ ਅਕਤੂਬਰ ਮਹੀਨੇ ਤੋਂ ਇਹ ਫਲਾਈਟ ਸੋਮਵਾਰ ਨੂੰ ਵੀ ਉਡਾਣ ਭਰੇਗੀ।


ਦੱਸ ਦੇਈਏ ਕਿ ਅੰਮ੍ਰਿਤਸਰ ਤੋਂ ਮਲਿੰਡੋ ਲਈ ਇਹ ਫਲਾਈਟ ਰਾਤ 10.30 ਵਜੇ ਟੇਕ ਆਫ ਕਰੇਗੀ। 5.50 ਘੰਟੇ ਦੇ ਸਫਰ ਤੋਂ ਬਾਅਦ ਇਹ ਫਲਾਈਟ ਕੁਆਲਾਲੰਪੁਰ ਦੇ ਸਮੇਂ ਅਨੁਸਾਰ ਸਵੇਰੇ 6.50 ਵਜੇ ਉੱਥੇ ਉਤਰੇਗੀ। ਦੂਜੇ ਪਾਸੇ ਜੇਕਰ ਟਿਕਟ ਦੀ ਗੱਲ ਕਰੀਏ ਤਾਂ ਇਸ ਦੇ ਲਈ ਲੋਕਾਂ ਨੂੰ ਕਰੀਬ 11 ਹਜ਼ਾਰ ਰੁਪਏ ਖਰਚ ਕਰਨੇ ਪੈਣਗੇ।


Story You May Like