The Summer News
×
Friday, 17 May 2024

ਲੁਧਿਆਣਾ 'ਚ ਆਸਟ੍ਰੇਲੀਆਈ ਵਪਾਰੀ ਵਫਦ ਨਾਲ ਕੀਤੀ ਵਿਧਾਇਕ ਸਿੱਧੂ ਨੇ ਮੁਲਾਕਾਤ, ਹੁਣ ਆਸਟ੍ਰੇਲੀਆ ਦੀ ਬਾਇਓਟੈਕਨੋਲੋਜੀ ਕੰਪਨੀ ਕਰੇਗੀ ਵਪਾਰ

ਲੁਧਿਆਣਾ (ਭਰਤ) : ਪੰਜਾਬ ਸਰਕਾਰ ਵੱਲੋਂ ਜਿਥੇ ਇੱਕ ਪਾਸੇ ਪੰਜਾਬ ਵਿੱਚ ਨਿਵੇਸ਼ ਦਾ ਸੱਦਾ ਦਿੱਤਾ ਜਾ ਰਿਹਾ ਹੈ ਉਥੇ ਹੀ ਲੁਧਿਆਣਾ ਚ ਆਸਟ੍ਰੇਲੀਆ ਤੋਂ ਆਇਆ ਵਪਾਰੀਆਂ ਦਾ ਇੱਕ ਵਫਦ ਵਿਸ਼ੇਸ਼ ਤੌਰ ਤੇ ਪਹੁੰਚਿਆ, ਉਨ੍ਹਾਂ ਵੱਲੋਂ ਪੰਜਾਬ ਦੇ ਵਿਚ ਵਪਾਰ ਦੇ ਲਈ ਫੈਸਲਾ ਕੀਤਾ ਗਿਆ ਹੈ ਅਤੇ ਨਾਲ ਹੀ ਲੁਧਿਆਣਾ ਤੋਂ ਸਥਾਨਕ ਐਮਐਲਏ ਦੇ ਨਾਲ ਮੁਲਾਕਾਤ ਵੀ ਕੀਤੀ ਗਈ। ਮੂਲ ਰੂਪ ਤੋਂ ਆਸਟ੍ਰੇਲੀਆ ਨਾਲ ਸਬੰਧਿਤ ਬਾਇਓਟੈਕਨਾਲੋਜੀ ਕੰਪਨੀ ਵੱਲੋਂ ਕੁਝ ਪ੍ਰੋਡਕਟ ਪੰਜਾਬ ਵਿੱਚ ਲੌਂਚ ਕੀਤੇ ਗਏ ਨੇ ਅਤੇ ਪੰਜਾਬ ਵਿੱਚ ਅਤੇ ਭਾਰਤ ਦੇ ਹੋਰਨਾਂ ਹਿੱਸਿਆ ਦੇ ਵਿੱਚ ਵੀ ਵਪਾਰ ਦੇ ਸੁਖਾਲੇ ਮਹੌਲ ਨੂੰ ਲੈ ਕੇ ਵਿਚਾਰ ਸਾਂਝੇ ਕੀਤੇ ਗਏ ਨੇ। ਇਸ ਤਿੰਨ ਮੈਂਬਰੀ ਵਫਦ ਵੱਲੋਂ ਲੁਧਿਆਣਾ ਤੋਂ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਗਈ, ਇਸ ਦੌਰਾਨ ਲੁਧਿਆਣਾ ਦੇ ਵਪਾਰੀ, ਸਾਬਕਾ ਇੰਡਸਟਰੀ ਚੇਅਰਮੈਨ ਅਤੇ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੋਏ ਸਨ।


ਇਸ ਮੌਕੇ ਵਫਦ ਦੇ ਨਾਲ ਆਏ ਅਸਟ੍ਰੇਲੀਅਨ ਮੂਲ ਦੇ ਵਪਾਰੀਆਂ ਨੇ ਕਿਹਾ ਭਾਰਤ ਦੇ ਵਿੱਚ ਵਪਾਰ ਲਈ ਚੰਗਾ ਮਾਹੌਲ ਹੈ ਅਤੇ ਭਾਰਤ ਦੇ ਵਿਚ ਨੌਜਵਾਨਾਂ ਦੀ ਭਰਮਾਰ ਹੈ, ਭਾਰਤ ਵਿਸ਼ਵ ਭਰ ਦੇ ਵਿਚ ਤੇਜ਼ੀ ਨਾਲ ਤਰੱਕੀ ਲਈ ਜਾਣਿਆ ਜਾਂਦਾ ਹੈ ਭਾਰਤ ਦੀ ਆਸਟ੍ਰੇਲੀਆ ਦੇ ਨਾਲ ਵੀ ਚੰਗੇ ਸਬੰਧ ਹਨ, ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਦੀ ਕ੍ਰਿਕਟ ਟੀਮਾਂ ਵੀ ਕਾਫੀ ਮਸ਼ਹੂਰ ਰਹੀਆਂ ਨੇ, ਹਾਲਾਂਕਿ ਦੀ ਗੱਲ ਹੋ ਕ੍ਰਿਕਟ ਦੀ ਨਹੀਂ ਸਗੋਂ ਵਪਾਰ ਦੀ ਕਰਨ ਪਹੁੰਚੇ ਹਨ। ਇਸ ਮੌਕੇ ਨਾ ਪੰਜਾਬੀਆਂ ਦੀ ਆਓ-ਭਗਤ ਅਤੇ ਭਾਰਤ ਦੇ ਖਾਣੇ ਦੀ ਸ਼ਲਾਘਾ ਕੀਤੀ, ਵਫਦ ਦੇ ਮੈਬਰਾਂ ਨੇ ਕਿਹਾ ਕਿ ਭਾਰਤ ਹੁਣ ਸਾਨੂੰ ਆਪਣੇ ਘਰ ਵਰਗਾ ਹੀ ਲਗਦਾ ਹੈ। ਏ ਬੀ ਜੀ ਗਰੁੱਪ ਦੀ ਮਾਲਿਕ ਜੈਸਿਕਾ ਅਤੇ ਹਾਈ ਹਾਈਟਸ ਦੇ ਮਾਲਿਕ ਪ੍ਰੀਆਂਸ਼ੁ ਬੱਤਾ ਨੇ ਦੱਸਿਆ ਕਿ ਆਸਟ੍ਰੇਲੀਆ ਅਧਾਰਿਤ ਕੰਪਨੀ ਵਲੋਂ ਪੰਜਾਬ ਚ ਵਪਾਰ ਲਈ ਦਵਾਈਆਂ ਦੇ ਕੁੱਝ ਪ੍ਰੋਡਕਟਾਂ ਨੂੰ ਲਾਂਚ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਲੋਂ ਐਲ ਐਲ ਏ ਕੁਲਵੰਤ ਸਿੱਧੂ ਵੱਲੋਂ ਇਸ ਵਫਦ ਦਾ ਸਵਾਗਤ ਕੀਤਾ ਗਿਆ।


ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੱਧੂ ਨੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਜੋ ਬੀਤੇ ਦਿਨਾਂ ਦੇ ਅੰਦਰ ਨਿਵੇਸ਼ ਪੰਜਾਬ ਨੂੰ ਲੈ ਕੇ ਵਿਦੇਸ਼ੀ ਕੰਪਨੀਆਂ ਨੂੰ ਸੱਦਾ ਦਿੱਤਾ ਗਿਆ ਸੀ ਇਹ ਉਸ ਦਾ ਹੀ ਅਸਰ ਵੇਖਣ ਨੂੰ ਮਿਲ ਰਿਹਾ ਹੈ ਉਨ੍ਹਾਂ ਕਿਹਾ ਕਿ ਜਿਹੜੇ ਵਿਰੋਧੀ ਪਾਰਟੀਆਂ ਦੇ ਆਗੂ ਮੁੱਖ ਮੰਤਰੀ ਪੰਜਾਬ ਦੀ ਸੋਚ ਤੇ ਸਵਾਲ ਚੁੱਕ ਰਹੇ ਸਨ ਇਹ ਵਫ਼ਦ ਉਨ੍ਹਾਂ ਦੇ ਲਈ ਜਵਾਬ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਚੰਗਾ ਮਾਹੌਲ ਹੈ ਇਸੇ ਕਰਕੇ ਵਪਾਰੀ ਇੱਥੇ ਪਹੁੰਚ ਰਹੇ ਨੇ, ਉਨਾ ਕਿਹਾ ਕਿ ਅੱਜ ਵਿਦੇਸ਼ੀ ਵਪਾਰੀਆਂ ਦਾ ਵਫਦ ਲੁਧਿਆਣਾ ਪਹੁੰਚਿਆ ਹੈ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ।

Story You May Like