The Summer News
×
Tuesday, 07 May 2024

ਕਿਸਾਨ ਮਜ਼ਦੂਰ ਸੰਘਰਸ ਕਮੇਟੀ ਵੱਲੋਂ ਪੰਜਾਬ ਦੇ ਪਿੰਡ- ਪਿੰਡ ‘ਚ ਜਾ ਕੇ ਕੀਤੀ ਮੀਟਿੰਗ

 ਗੁਰਦਾਸਪੁਰ: ਅੱਜ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਜ਼ਿਲ੍ਹਾਂ ਗੁਰਦਾਸਪੁਰ ਦੇ ਜੋਨ ਤੇਜਾ ਸਿੰਘ ਸੁਤੰਤਰ ਦੇ ਸਾਰੇ ਪਿੰਡਾਂ ਦੀਆਂ ਇਕਾਇਆਂ ਦੀ ਮੀਟਿੰਗ ਜੋਨ ਪ੍ਰਧਾਨ ਸੁਖਵਿੰਦਰ ਸਿੰਘ ਅੱਲੜ ਪਿੰਡੀ ਅਤੇ ਸਕੱਤਰ ਕਰਨੈਲ ਸਿੰਘ ਆਂਦੀ ਦੀ ਅਗਵਾਈ ਵਿੱਚ ਪਿੰਡ ਨਡਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ। ਜਿਸ ਵਿੱਚ ਦਿੱਲੀ ਕਟੜਾ ਹਾਈਵੇਅ ਵਿੱਚ ਜੋ ਸਰਕਾਰ ਵੱਲੋ ਜਮੀਨਾਂ ਐਕਵਾਇਰ ਕਰਨ ਦਾ ਗਲਤ ਢੰਗ ਅਪਨਾਇਆ ਜਾ ਰਿਹਾ ਹੈ ਉਸ ਦੇ ਖਿਲਾਫ ਜੋ ਧਰਨਾ 8 ਅਗਸਤ ਐਸ.ਡੀ.ਐਮ. ਬਟਾਲਾ ਦਫਤਰ ਅੱਗੇ ਧਰਨਾ ਲੱਗ ਰਿਹਾ ਹੈ ਉਸ ਵਿਚ ਸਾਮਿਲ ਹੋਣ ਲਈ ਸਾਰੇ ਪਿਡਾਂ ਨਾਲ ਵਿਚਾਰ ਕੀਤਾ ਗਿਆ ।


ਸੁਖਦੇਵ ਸਿੰਘ ਅੱਲੜ ਪਿੰਡੀ ਵੱਲੋ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਰਨ ਨਾਲਾ ਤੇ ਨੋਮਨੀ ਨਾਲ਼ੇ ਵਿਚ ਵੱਧ ਪਾਣੀ ਆਉਣ ਕਰਕੇ, ਝੋਨੇ ਦੀ ਪਾਣੀ ਦੀ ਮਾਰ ਨਾਲ਼ ਖ਼ਰਾਬ ਹੋਈ ਫ਼ਸਲ ਦਾ ਕਿਸਾਨਾ ਨੂੰ ਮੁਆਵਜ਼ਾ ਦਿੱਤਾ ਜਾਵੇ। ਕਟਰਾ ਐਕਸਪ੍ਰੈਸ ਵੇਅ ਕੱਢਣ ਲਈ ਤੇ ਜਮੀਨਾਂ ਐਕਵਾਇਰ ਕਰਨ ਲਈ ਕੇਂਦਰ ਸਰਕਾਰ ਗਲਤ ਤਰੀਕਾ ਅਪਣਾ ਰਹੀ ਹੈ । ਸਰਕਾਰ ਸਾਰੇ ਕਿਸਾਨਾਂ ਨੂੰ ਇਕਸਾਰ ਮੁਆਵਜਾ ਨਹੀ ਦੇ ਰਹੀ ।


ਇਕ ਪਾਸੇ ਕਿਸਾਨਾਂ ਦੀ ਜਮੀਨ ਜਾ ਰਹੀ ਹੈ ਤੇ ਸਰਕਾਰ ਵੀ ਉਸਦਾ ਸਹੀ ਬਣਦਾ ਮੁਆਵਜਾ ਨਹੀ ਦੇ ਰਹੀ । ਸਰਕਾਰ ਨੂੰ ਸਹੀ ਨੀਤੀ ਨਾਲ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਹੱਕ ਦੇਣਾ ਚਾਹਿਦਾ ਹੈ । ਇਸ ਤੋ ਬਾਅਦ ਸਤਨਾਮ ਸਿੰਘ ਖਜਾਨਚੀ ਵੱਲੋ ਦੱਸਿਆ ਗਿਆ ਕਿ 8 ਤਰੀਕ ਨੂੰ ਜੋਨ ਤੇਜਾ ਸਿੰਘ ਸੁਤੰਤਰ ਦੇ ਸਾਰੇ ਪਿੰਡ ਬਟਾਲਾ ਧਰਨੇ ਵਿੱਚ ਸਮੂਲਿਅਤ ਕਰਨਗੇ। ਰਣਬੀਰ ਸਿੰਘ ਡੁਗਰੀ ਵੱਲੋਂ ਦੱਸਿਆ ਗਿਆ ਕਿ ਬੀਬੀਆਂ ਵੀ ਇਸ ਧਰਨੇ ਵਿੱਚ ਵੱਧ ਚੜ ਕੇ ਸਮੂਲਿਅਤ ਕਰਨਗੀਆਂ।


ਇਸ ਮੌਕੇ ਹੋਰਨਾਂ ਤੋਂ ਇਲਾਵਾ, ਸੁਖਦੇਵ ਸਿੰਘ ਅੱਲੜ ਪਿੰਡੀ, ਕਰਨੈਲ ਸਿੰਘ ਮੱਲ੍ਹੀ, ਸੁੱਚਾ ਸਿੰਘ ਬਲੱਗਣ, ਦੀਦਾਰ ਸਿੰਘ ਕਾਦੀਆਂ, ਕੁਲਵੰਤ ਸਿੰਘ ਚੋੜਾ, ਹਰਭਜਨ ਸਿੰਘ ਚੋੜਾ, ਸਰਬਜੀਤ ਸਿੰਘ ਬਾਉਪੁਰ, ਜਪਕੀਰਤ ਹੁੰਦਲ, ਪਰਗਟ ਸਿੰਘ ਦੋਸਤਪੁਰ, ਕੁਲਵੰਤ ਸਿੰਘ ਨੰਗਲ ਡਾਲਾਂ, ਨਰਿੰਦਰ ਸਿੰਘ ਆਲੀਨੰਗਲ, ਬੀਬੀਆਂ ਆਦਿ ਹਾਜ਼ਰ ਸਨ ਜਾਰੀ ਕਰਤਾ ।


 


Story You May Like