ਮੁੱਖ ਮੰਤਰੀ ਮਾਨ ਦਾ ਹਲਕਾ ਪੂਰਬੀ ਦੇ ਇਲਾਕਾ ਟਿੱਬਾ ਰੋਡ 'ਚ ਰੋਡ ਸ਼ੋਅ , ਪੱਪੀ ਨੂੰ ਵੋਟ ਪਾਉਣ ਦੀ ਕੀਤੀ ਅਪੀਲ
ਲੁਧਿਆਣਾ ਪੁਲਿਸ ਨੇ ਹੈ/ਰੋਇਨ ਸਮੇਤ ਨ. ਸ਼ਾ ਤਸ.ਕਰ ਨੂੰ ਕੀਤਾ ਕਾਬੂ
ਲੁਧਿਆਣਾ : ਪੰਜਾਬ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਰੁਪਿੰਦਰ ਕੌਰ ਸਰਾਂ ਪੀਪੀਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ 1 ਲੁਧਿਆਣਾ ਅਤੇ ਸੁਖਨਾਜ ਸਿੰਘ ਪੀਪੀਐਸ ਸਹਾਇਕ ਕਮਿਸ਼ਨਰ ਪੁਲਿਸ ਕੇਂਦਰੀ ਲੁਧਿਆਣਾ ਵੱਲੋਂ ਸਮੇ ਸਮੇ ਸਿਰ ਜਾਰੀ ਹਦਾਇਤਾ ਅਨੁਸਾਰ ਇਸਪੈਕਟਰ ਗੁਰਜੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰ 4 ਦੀ ਜੇਰ ਨਿਗਰਾਨੀ ਯੋਗ ਅਗਵਾਈ ਹੇਠ ASI ਸੁਖਦੇਵ ਰਾਜ ਸਮੇਤ ਪੁਲਿਸ ਪਾਰਟੀ ਨੇ ਜਤਿਨ ਕਪੂਰ ਵਾਸੀ ਕੁਲਦੀਪ ਨਗਰ ਬਸਤੀ ਜੋਧੇਵਾਲ ਲੁਧਿਆਣਾ ਨੇੜੇ ਸ਼ਿਵਲਿੰਗ ਚੌਂਕ ਤੋਂ ਕਾਬੂ ਕਰਕੇ ਉਸ ਪਾਸੋ 13 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਥਾਣਾ ਡਵੀਜਨ ਨੰਬਰ 4 ਲੁਧਿਆਣਾ ਮਾਮਲਾ ਦਰਜ ਕੀਤਾ ਗਿਆ।
ਦੋਸੀ ਨੇ ਆਪਣੀ ਮੁੱਢਲੀ ਪੁੱਛਗਿੱਛ ਪਰ ਮੰਨਿਆ ਹੈ ਕਿ ਉਹ ਖੁੱਦ ਨਸ਼ਾ ਕਰਨ ਦਾ ਆਦਿ ਹੈ ਤੇ ਨਸ਼ਾ ਵੇਚ ਕੇ ਆਪਣੀ ਨਸ਼ੇ ਦੀ ਪੂਰਤੀ ਕਰਦਾ ਹੈ। ਦੋਸੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਹ ਇਸ ਨਸ਼ਾ ਕਿਸ ਜਗ੍ਹਾ ਤੋਂ ਲੈ ਕੇ ਆਉਂਦਾ ਹੈ ਬਾਰੇ ਪੂਰੇ ਨੈੱਟਵਰਕ ਦੀ ਜਾਣਕਾਰੀ ਹਾਸਲੀ ਕੀਤੀ ਜਾਵੇਗੀ ਅਤੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।