The Summer News
×
Sunday, 19 May 2024

International yoga day : ਤਨ ਮਨ ਤੇ ਸਰੀਰ ਨੂੰ ਨਿਰੋਗ ਰੱਖਣ ਲਈ ਜਾਣੋ ਯੋਗ ਦੇ ਫਾਇਦੇ

(ਮਨਪ੍ਰੀਤ ਰਾਓ)


ਚੰਡੀਗੜ੍ਹ : ਯੋਗ ਦਾ ਅਰਥ ਹੈ ਯੋਗ ਸ਼ਬਦ ਸੰਸਕ੍ਰਿਤ ਭਾਸ਼ਾ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ “ਜੁੜਨਾ” ਜਾਂ “ਜੋੜਨਾ”,ਜਾਂ ਫਿਰ “ਇਕਜੁੱਟ ਹੋਣਾ” ਕਸਰਤ ਦੇ ਤੌਰ ‘ਤੇ ਯੋਗਾ ਇਕ ਗਤੀਵਿਧੀ  ਹੈ, ਜਿਸ ਵਿੱਚ ਮੁੱਖ ਤੌਰ ਤੇ ਆਸਨ ਸ਼ਾਮਲ ਹੁੰਦੇ ਹਨ।


ਵਿਸ਼ਵ ਭਰ ਵਿੱਚ ਯੋਗਾ ਦਿਵਸ ਹਰ ਸਾਲ 21 ਜੂਨ ਨੂੰ ਜਾਂਦਾ ਹੈ ਮਨਾਇਆ


ਇਹ ਸਾਡੇ ਸਰੀਰ, ਆਤਮਾ ਅਤੇ ਮਨ ਨੂੰ ਜੋੜਨ ਵਿਚਕਾਰ ਸਤੁੰਲਨ ਕਾਇਮ ਬਣਾਈ ਰੱਖਦਾ ਹੈ ਯੋਗ ਦਾ ਮਤਲਬ ਤਨ ਤੇ ਮਨ ਨੂੰ ਅਧਿਆਤਮ ਨਾਲ ਜੋੜਨਾ ਹੈ। ਇਹ ਸਾਡੇ ਸਰੀਰ ਨੂੰ ਇਕਜੁੱਟ ਕਰਨ ਵਿਚ ਮਦਦ ਕਰਦਾ ਹੈ । ਯੋਗ ਆਪਣੇ ਆਪ ਨੂੰ ਜੋੜਨ ਵਿੱਚ ਸਾਡੀ ਮਦਦ ਕਰਦਾ ਹੈ। ਯੋਗ ਦਾ ਅਭਿਆਸ ਸਰੀਰ ਅਤੇ ਮਨ ਵਿਚਕਾਰ ਇੱਕ ਸੰਬੰਧ ਹੈ, ਜਿਸ ਨਾਲ ਦੋਵੇਂ ਅਨੁਸ਼ਾਸਨ ਵਿੱਚ ਰਹਿੰਦੇ ਹਨ।ਇਸ ਨਾਲ ਅਸੀਂ ਵੱਡੀਆਂ ਤੋਂ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਬਹੁਤ ਅਸਾਨੀ ਨਾਲ ਕਰ ਸਕਦੇ ਹਾਂ । ਯੋਗਾ ਕਰਨਾ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ।ਯੋਗ ਸਾਡੇ ਸਾਰੇ ਸਰੀਰ ਨੂੰ ਕੰਟਰੋਲ ਵਿੱਚ ਰੱਖਦਾ ਹੈ।


ਯੋਗਾ ਸਾਡੇ ਸਰੀਰ ਨੂੰ ਕਿਵੇਂ ਤੰਦਰੁਸਤ ਰੱਖਦਾ ਹੈ?


ਅਸੀਂ ਲੋਕ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਅਤੇ ਕਈ ਸਾਰੀਆਂ ਬਿਮਾਰੀਆ ਤੋਂ ਮੁਕਤ ਹੋਣ ਲਈ  ਯੋਗ ਦਾ ਪ੍ਰਯੋਗ ਕਰਦੇ ਹਾਂ।ਇਹ ਸਾਡਾ ਧਿਆਨ ਲਗਾਉਣ ਲਈ ਇੱਕ ਮਜ਼ਬੂਤ ਵਿਧੀ ਦੇ ਰੂਪ ਵਿੱਚ ਮਨ ਵਿਚਕਾਰ ਆਉਂਦਾ ਹੈ ਜੋ ਸਾਡੇ ਮਨ ਅਤੇ ਸਰੀਰ ਨੂੰ ਆਰਾਮ ਦੇਣ ਵਿਚ ਸਾਡੀ ਮਦਦ ਕਰਦਾ ਹੈ। ਇਹ ਤਣਾਅ ਅਤੇ ਚਿੰਤਾ ਦੇ ਪ੍ਰਬੰਧਕ ਵਿਚ ਵੀ ਮਦਦ ਕਰਦਾ ਹੈ।ਇਹ ਸਾਡੇ ਲਚਕੀਲੇਪਨ ਅਤੇ ਆਤਮਵਿਸ਼ਵਾਸ ਵਿਕਸਿਤ ਕਰਨ ਲਈ ਜਾਣਿਆ ਜਾਂਦਾ ਹੈ।


ਆਖਿਰ ਤਣਾਅ ਹੁੰਦਾ ਕੀ ਹੈ?


ਤਣਾਅ ਦਾ ਹੋਣਾ ਇਕ ਆਮ ਗੱਲ ਹੈ ਇਹ ਸਾਡੇ ਸ਼ਰੀਰ ਵਿਚ ਅਤੇ ਮਨ ਵਿਚ ਵਿਨਾਸ਼ਕਾਰੀ  ਪ੍ਰਭਾਵ ਪੈਦਾ ਕਰਦਾ ਹੈ। ਤਣਾਅ ਦੇ ਕਾਰਨ ਕਈ ਲੋਕਾਂ ਨੂੰ ਸੁੱਤੇ ਪਏ ਹੀ ਸਿਰਦਰਦ , ਗਰਦਨ ਦਾ ਦਰਦ , ਪੀਠ ਦਾ ਦਰਦ, ਤੇਜ਼ੀ ਨਾਲ ਦਿਲ ਦਾ ਧੜਕਨਾ ,ਹਥੇਲੀਆਂ ਵਿੱਚ ਪਸੀਨਾ ਆਉਣਾ ,ਕ੍ਰੋਧ , ਧਿਆਨ ਭਟਕਣਾ ਵਰਗੀਆ ਗੰਭੀਰ ਸਮੱਸਿਆਵਾਂ ਆਉਂਦੀਆ ਹਨ।


ਇਹਨਾਂ ਬਿਮਾਰੀਆਂ ਨੂੰ ਠੀਕ ਕਰਨ ਲਈ ਸਾਨੂੰ  ਯੋਗ ਅਧਿਐਨ ਕਰਨ ਨਾਲ ਮੁੱਖ ਲਾਭ ਮਿਲਦਾ ਹੈ ਕਿ ਇਹ ਸਾਡੇ ਤਣਾਅ ਨੂੰ ਘੱਟ ਕਰਨ ਵਿੱਚ ਸਾਡੀ ਮਦਦ ਕਰਦਾ ਹੈ।


ਯੋਗ ਕਰਨ ਦੇ ਜਾਣੋ ਲਾਭ?


ਯੋਗ ਕਰਨ ਦੇ ਅਨੇਕਾਂ ਹੀ ਲਾਭ ਹੁੰਦੇ ਹਨ , ਜੋ ਸਾਡੇ ਲਈ ਬਹੁਤ ਲਾਭਦਾਇਕ ਹੁੰਦੇ ਹਨ। ਅਗਰ ਅਸੀਂ ਰੋਜ਼ ਯੋਗਾ ਕਰਦੇ ਹਾਂ ਤਾਂ ਅਸੀਂ ਅਨੇਕਾਂ ਹੀ ਕਈ ਪ੍ਰਕਾਰ ਅਤੇ ਸਰੀਰਕ ਤੇ ਮਾਨਸਿਕ ਬਿਮਾਰੀਆਂ ਨਾਲ ਲੜ ਸਕਦੇ ਹਾਂ।ਇਸ ਨਾਲ ਸਾਡੇ ਸਰੀਰ ਅਤੇ ਆਤਮਾ ਨੂੰ ਨਿਯੰਤਰਿਤ ਕਰਨ ਵਿਚ ਮਦਦ ਮਿਲਦੀ ਹੈ।


ਜਾਣੋ ਯੋਗ ਦੇ ਫਾਇਦੇ ਕੀ ਹੁੰਦੇ ਹਨ ?



  1. ਮਾਨਸਿਕਾ ਦੇ ਲਚਕੀਲੇਪਨ ਵਿੱਚ ਵੀ ਸੁਧਾਰ ਹੁੰਦਾ ਹੈ।

  2. ਤਣਾਅ ਘੱਟ ਕਰਨ ਵਿੱਚ ਸਾਡੀ ਮਦਦ ਕਰਦਾ ਹੈ।

  3. ਮਾਸਪੇਸ਼ੀਆਂ ਦੇ ਲਚਕੀਲੇਪਨ ਵਿੱਚ ਸੁਧਾਰ।

  4. ਅੰਦਰੂਨੀ ਅੰਗ ਮਜ਼ਬੂਤ ਹੁੰਦੇ ਹਨ।

  5. ਦਿਲ ਦੀਆਂ ਗੰਭੀਰ ਸਮੱਸਿਆਵਾਂ ਦੂਰ ਹੁੰਦੀਆਂ ਹਨ।

  6. ਮਨ ਦੀ ਸ਼ਾਂਤੀ ਬਣਾਈ ਰੱਖਦਾ ਹੈ।

  7. ਵਜ਼ਨ ਘੱਟਣ ਵਿੱਚ ਮਦਦ ਮਿਲਦੀ ਹੈ।

  8. ਮਨ ਵਿੱਚ ਨਵੇਂ- ਨਵੇਂ ਅਤੇ ਚੰਗੇ ਵਿਚਾਰਾਂ ਦਾ ਪ੍ਰਯੋਗ ਹੁੰਦਾ ਹੈ।

  9. ਅਨੇਕਾਂ ਹੀ ਬਿਮਾਰੀਆਂ ਤੋਂ ਦੂਰ ਹੁੰਦੇ ਹਾਂ।

  10. ਯੋਗਾ ਕਰਨ ਨਾਲ ਅਸੀਂ ਸਾਰਾ ਦਿਨ ਤਦੰਰੁਸਤ ਰਹਿੰਦੇ ਹਾਂ।


ਨਤੀਜਾ


ਯੋਗ ਦਾ ਮਤਲਬ ਇੱਕ ਲਾਭਦਾਇਕ ਅਧਿਐਨ ਕਰਨਾ ਹੈ। ਜੋ ਸਾਡੀਆਂ ਗੰਭੀਰ ਸਮੱਸਿਆਵਾਂ ਨੂੰ ਬਹੁਤ ਆਸਾਨੀ ਨਾਲ ਦੂਰ ਕਰਨ ਵਿੱਚ ਸਾਡੀ ਮਦਦ ਕਰਦਾ ਹੈ।


Story You May Like