The Summer News
×
Saturday, 18 May 2024

ਭਾਰਤ ਸਰਕਾਰ ਨੇ ਅਗਨੀਪਥ ਯੋਜਨਾ ਦੇ ਹੋ ਰਹੇ ਵਿਰੋਧ ਨੂੰ ਦਰਕਿਨਾਰ ਕਰਕੇ ਜਾਰੀ ਕੀਤਾ ਨੋਟੀਫਿਕੇਸ਼ਨ

ਚੰਡੀਗੜ੍ਹ : ਭਾਰਤੀ ਸੈਨਾ ਨੇ ਅਗਨੀਪਥ ਯੋਜਨਾ ਤਹਿਤ ਫੌਜ ਵਿੱਚ ਭਰਤੀ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜੁਲਾਈ ਤੋਂ ਆਨਲਾਈਨ ਸਿਸਟਮ ਰਾਹੀਂ ਅਗਨੀਪਥ ਯੋਜਨਾ ਤਹਿਤ ਚਾਰ ਸਾਲਾਂ ਲਈ ਭਰਤੀ ਕੀਤੀ ਜਾਵੇਗੀ। ਅਗਨੀਪਥ ਯੋਜਨਾ  ਤਹਿਤ ਭਰਤੀ ਹੋਏ ਅਗਨੀਵੀਰਾਂ ਦਾ ਸੈਨਾ ਵਿਚ ਇਕ ਵਖਰਾ ਰੈਂਕ ਹੋਵੇਗਾ। ਅਗਨੀਵੀਰਾਂ ਉਪਰ ਵੀ ‘ਸਰਕਾਰੀ ਸੀਕਰੇਟਸ ਐਕਟ-1923’ ਲਾਗੂ ਹੋਵੇਗਾ। ਅਗਨੀਵੀਰਾਂ ਦੀ ਵਰਦੀ ਇਕ ਵਿਸ਼ੇਸ਼ ਪ੍ਰਤੀਕ ਚਿੰਨ੍ਹ ਉਪਰ ਲੱਗੇਗਾ। ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ ਅਗਨੀਪਥ ਯੋਜਨਾ ਦੇ ਹੋ ਰਹੇ ਵਿਰੋਧ ਨੂੰ ਦਰਕਿਨਾਰ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਵੀ ਅਗਨੀਪਥ ਯੋਜਨਾ ਵਿਰੁੱਧ ਚੱਲ ਰਹੇ ਸੰਘਰਸ਼ ਵਿਚ 24 ਜੂਨ ਤੋਂ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।


Story You May Like