The Summer News
×
Saturday, 18 May 2024

TV ਦੇ ਮਸ਼ਹੂਰ ਐਂਕਰ ਨੂੰ ਨੌਕਰੀ ਗੁਆਉਣ ਤੋਂ ਬਾਅਦ ਦੇਖਣੇ ਪਏ ਅਜਿਹੇ ਹਾਲਾਤ

ਅਫਗਾਨਿਸਤਾਨ :  ਐਂਕਰ ਬਣਨਾ TV ‘ਚ ਕੰਮ ਕਰਨਾ ਵੱਡਾ ਨਾਮ ਕਮਾਉਣਾ ਇਸ ਸਭ ਦੇ ਬਾਵਜੂਦ ਵੀ ਆਪਣੇ ਪਰਿਵਾਰ ਨੂੰ ਪਾਲਣ ਲਈ ਸੜਕ ‘ਤੇ ਆ ਜਾਣਾ ਹੈਰਾਨੀਜਨਕ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਇਕ ਟੀਵੀ ਐਂਕਰ ਦੀ ਨੌਕਰੀ ਜਾਣ ਤੋਂ ਬਾਅਦ ਉਸ ਨੂੰ ਆਪਣੇ ਪਰਿਵਾਰ ਨੂੰ ਪਾਲਣ ਲਈ ਸੜਕ ‘ਤੇ ਭੋਜਨ ਵੇਚਣਾ ਪੈ ਰਿਹਾ ਹੈ। ਜੀ ਹਾਂ, ਇਹ ਮਾਮਲਾ ਅਫਗਾਨਿਸਤਾਨ ਦਾ ਹੈ  ਸਾਬਕਾ ਟੈਲੀਵਿਜ਼ਨ ਐਂਕਰ ਨੂੰ ਨੌਕਰੀ ਗੁਆਉਣ ਤੋਂ ਬਾਅਦ ਰੋਜ਼ੀ-ਰੋਟੀ ਕਮਾਉਣ ਲਈ ਇੱਕ ਗਲੀ ਦੇ ਕਿਨਾਰੇ ਭੋਜਨ ਵੇਚਣ ਲਈ ਮਜਬੂਰ ਕੀਤਾ ਗਿਆ ਹੈ।



 ਉਸ ਦੀ ਤਸਵੀਰ ਸੋਸ਼ਲ ਮੀਡੀਆਂ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਸੜਕ ਕਿਨਾਰੇ ਭੋਜਨ ਵੇਚਦਾ ਹੋਇਆ ਨਜ਼ਰ ਆ ਰਿਹਾ ਹੈ।  ਨਾਲ ਹੀ ਤੁਹਾਨੂੰ ਦਸ ਦਈਏ ਕਿ ਕਾਬੁਲ ਯੂਨੀਵਰਸਿਟੀ ਦੇ ਲੈਕਚਰਾਰ ਕਬੀਰ ਹੱਕਮਲ ਨੇ ਟਵੀਟ ਕੀਤਾ, “ਅਫ਼ਗਾਨਿਸਤਾਨ ਵਿੱਚ ਪੱਤਰਕਾਰ ਤਾਲਿਬਾਨ ਦੇ ਅਧੀਨ ਜ਼ਿੰਦਗੀ ਜੀ ਰਹੇ ਹਨ।” “ਮੁਸਾ ਮੁਹੰਮਦੀ ਨੇ ਕਈ ਸਾਲਾਂ ਤੱਕ ਵੱਖ-ਵੱਖ ਟੀਵੀ ਚੈਨਲਾਂ ਵਿੱਚ ਐਂਕਰ ਅਤੇ ਰਿਪੋਰਟਰ ਵਜੋਂ ਕੰਮ ਕੀਤਾ, ਹੁਣ ਉਸ ਕੋਲ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਕੋਈ ਆਮਦਨ ਨਹੀਂ ਹੈ ਅਤੇ ਕੁਝ ਪੈਸੇ ਕਮਾਉਣ ਲਈ ਸਟ੍ਰੀਟ ਫੂਡ ਵੇਚਦਾ ਹੈ। ਗਣਤੰਤਰ ਦੇ ਪਤਨ ਤੋਂ ਬਾਅਦ ਅਫਗਾਨ ਲੋਕ ਬੇਮਿਸਾਲ ਗਰੀਬੀ ਦਾ ਸਾਹਮਣਾ ਕਰਦੇ ਹਨ।”


Story You May Like