The Summer News
×
Monday, 20 May 2024

ਯੁਵਕ ਸੇਵਾਵਾਂ ਵਿਭਾਗ ਵਲੋਂ ਰੈੱਡ ਰਿਬਨ ਕਲੱਬਾਂ ਦੇ ਕਰਵਾਏ ਜ਼ਿਲ੍ਹਾ ਪੱਧਰੀ ਮੁਕਾਬਲੇ

ਐਸ.ਏ.ਐਸ.ਨਗਰ, 22 ਫਰਵਰੀ: ਅੱਜ ਸਥਾਨਕ ਚੰਡੀਗੜ੍ਹ ਗਰੁੱਪ ਆਫ ਕਾਲਜਿਜ, ਲਾਂਡਰਾ ਵਿਖੇ ਯੁਵਕ ਸੇਵਾਵਾਂ ਵਿਭਾਗ ਵਲੋਂ ਜ਼ਿਲ੍ਹੇ ਵਿੱਚ ਸਥਿਤ 55 ਰੈੱਡ ਰਿਬਨ ਕਲੱਬਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਹਾਇਕ ਨਿਰਦੇਸ਼ਕ ਡਾ. ਮਲਕੀਤ ਸਿੰਘ ਮਾਨ ਨੇ ਦੱਸਿਆ ਕਿ ਰੈੱਡ ਰਿਬਨ ਕਲੱਬਾਂ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਸ਼ਿਆਂ, ਐੱਚ.ਆਈ.ਵੀ., ਵਲੰਟੀਅਰ ਬਲੱਡ ਡੋਨੇਸ਼ਨ ਅਤੇ ਟੀ.ਬੀ. ਸਬੰਧੀ ਜਾਗਰੂਕ ਕਰਨਾ ਹੈ। ਇਨ੍ਹਾਂ ਵਿਸ਼ਿਆਂ ਉੱਪਰ ਸਬੰਧਤ ਸਲੋਗਨ, ਚਾਰਟ ਮੇਕਿੰਗ ਅਤੇ ਡੈਕਲਾਮੇਸ਼ਨ ਮੁਕਾਬਲੇ ਕਰਵਾਏ ਗਏ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪ੍ਰਭਪ੍ਰੀਤ ਸਿੰਘ ਨੇ ਪਹਿਲਾ, ਦਿਵਿਆ ਸਿਰੀਸ਼ਟੀ ਨੇ ਦੂਸਰਾ, ਮਨਦੀਪ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸਲੋਗਨ ਰਾਈਟਿੰਗ ਮੁਕਾਬਲੇ ਵਿੱਚ ਦਿਆ ਕੌਰ ਨੇ ਪਹਿਲਾ, ਤਰਨਜੀਤ ਕੌਰ ਨੇ ਦੂਸਰਾ, ਅਨੰਨਤਿਕਾ ਨੇ ਤੀਸਰਾ ਸਥਾਨ ਹਾਸਿਲ ਕੀਤਾ।


ਡੈਕਲਾਮੇਸ਼ਨ ਮੁਕਾਬਲੇ ਵਿੱਚ ਆਰਿਅਨ ਵਾਸਤਵ ਨੇ ਪਹਿਲਾ, ਚੇਸ਼ਠਾ ਨੇ ਦੂਸਰਾ, ਨਿਰਮਲ ਸੰਧੂ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਵਧੀਆਂ ਕਾਰਗੁਜ਼ਾਰੀ ਵਾਲੇ ਪ੍ਰੋਗਰਾਮ ਅਫਸਰ  ਗੁਰਪ੍ਰੀਤ ਸਿੰਘ ਸੱਚਦੇਵਾ ਗਰਲਸ ਕਾਲਜ, ਵੇਦ ਪ੍ਰਕਾਸ਼ ਸ਼ਹੀਦ ਕਾਸ਼ੀ ਰਾਮ  ਮੈਮੋਰੀਅਲ  ਕਾਲਜ, ਸ੍ਰੀਮਤੀ ਨਵਦੀਪ ਕੌਰ ਰਾਇਤ ਬਾਹਰਾ ਯੂਨੀਵਰਸਿਟੀ, ਸ੍ਰੀਮਤੀ ਸ਼ਾਹਰੀਨ ਨਾਸੀਰ ਰਾਇਤ ਬਾਹਰਾ ਯੂਨੀਵਰਸਿਟੀ, ਸ੍ਰੀਮਤੀ ਨਿਸ਼ਾ ਸ਼ਰਮਾ ਆਰੀਆ ਕਾਲਜ ਫਾਰ ਵੂਮੈਨ, ਸ੍ਰੀਮਤੀ ਗਗਨਦੀਪ ਭੁੱਲਰ ਚੰਡੀਗੜ੍ਹ ਗਰੁੱਪ ਆਫ ਕਾਲਜ ਲਾਂਡਰਾ, ਸਤੀਸ਼ ਕੁਮਾਰ ਸੀ.ਜੀ.ਸੀ. ਲਾਂਡਰਾ ਨੂੰ ਸਨਮਾਨਿਤ ਕੀਤਾ ਗਿਆ।


ਇਸ ਪ੍ਰੋਗਰਾਮ ਦਾ ਸਮੁੱਚਾ ਸੰਚਾਲਨ ਸਤੀਸ਼ ਕੁਮਾਰ ਕੋਆਡੀਨੇਟਰ ਰੈੱਡ ਰਿਬਨ ਕਲੱਬ ਸੀ.ਜੀ.ਸੀ. ਲਾਂਡਰਾ ਵਲੋਂ ਕੀਤਾ ਗਿਆ। ਵਿਦਿਆਰਥੀਆਂ ਨੂੰ ਇਨਾਮ ਵੰਡਣ ਦੀ ਰਸਮ ਮੁੱਖੀ ਇੰਜੀਨੀਰਿੰਗ ਕਾਲਜ ਹਰਪਾਲ ਸਿੰਘ ਜੀ ਅਤੇ ਡਾ. ਮਲਕੀਤ ਸਿੰਘ ਮਾਨ ਵਲੋਂ ਕੀਤੀ ਗਈ। ਗਗਨਦੀਪ ਕੌਰ ਡੀਨ ਸਟੂਡੈਂਟ ਵੈੱਲਫੇਅਰ ਦਾ ਵਿਸ਼ੇ਼ਸ਼ ਯੋਗਦਾਨ ਰਿਹਾ।

Story You May Like