The Summer News
×
Friday, 17 May 2024

ਕੋਰੋਨਾ ਫਿਰ ਬੁਣਨ ਲੱਗਿਆ ਲੋਕਾਂ ‘ਤੇ ਆਪਣਾ ਜਾਲ

ਰਾਕੇਸ਼ ਸ਼ਰਮਾ


ਬਠਿੰਡਾ : ਕੋਰੋਨਾ ਮੁੜ ਆਪਣਾ ਜਾਲ ਬੁਣਨਾ ਸ਼ੁਰੂ ਹੋ ਗਿਆ ਹੈ ਅਤੇ ਲਗਾਤਾਰ ਬਠਿੰਡਾ ਵਿਖੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਤਿੱਨ  ਦੀ ਮੌਤ ਹੋ ਗਈ ਅਤੇ ਲੋਕਾਂ ਵੱਲੋਂ ਫਿਰ ਕਰੋਨਾ ਚੈੱਕ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਇਆ ਸੀਐੱਮਓ ਬਠਿੰਡਾ ਤੇਜਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੋਰੋਨਾ ਦੇ ਲਗਾਤਾਰ ਚੈੱਕਅਪ ਕੀਤੇ ਜਾ ਰਹੇ ਹਨ ਅਤੇ ਮਰੀਜ਼ਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਜਿਸ ਦੇ ਉਨ੍ਹਾਂ ਵੱਲੋਂ ਪ੍ਰਬੰਧ ਪਹਿਲਾਂ ਹੀ ਕਰ ਦਿੱਤੇ ਗਏ ਹਨ। ਇਸ ਸਮੇਂ ਐਕਟਿਵ ਕੇਸ ਪੱਚੀ ਹਨ। ਜਿਨ੍ਹਾਂ ਵਿਚੋਂ ਸੋਲ਼ਾਂ ਹੋਮ ਕੋਰੇਂਟਿਨ ਹਨ ਦੋ ਹਸਪਤਾਲ ਵਿਕੇ ਹਨ ਅਤੇ ਛੇ ਕੇਸ ਕੈਂਟ ਵਿੱਚ ਹਨ। ਜਿਨ੍ਹਾਂ ਦਾ ਪ੍ਰੋਪਰ ਇਲਾਜ ਕੀਤਾ ਜਾ ਰਿਹਾ ਹੈ ਇੰਨਾ ਹੀ ਨਹੀਂ ਬਲਕਿ ਸੀਐਮਓ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਕੋਰੋਨਾ ਵੈਕਸੀਨ ਲਵਾਈ ਜਾ ਰਹੀ ਹੈ। ਪਰ ਕੁੱਝ ਲੋਕ ਅਣਗਹਿਲੀ ਕਰ ਰਹੇ ਹਨ ਅਤੇ ਉਨ੍ਹਾਂ ਦੇ ਪ੍ਰੋਪਰ ਵੈਕਸੀਨ ਨਹੀਂ ਲੱਗੀ ਜਿਨ੍ਹਾਂ ਨੂੰ ਉਨ੍ਹਾਂ ਵੱਲੋਂ ਵੈਕਸੀਨ ਲਵਾਉਣ ਦੀ ਅਪੀਲ ਵੀ ਕੀਤੀ ਗਈ।


ਇਸ ਬਾਰੇ ਬੋਲਦੇ ਹੋਏ ਸੰਸਥਾ ਦੇ ਮੈਂਬਰ ਜੱਗਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬੀਤੀ ਰਾਤ ਗਿਆਰਾਂ ਵਜੇ ਕੋਰੋਨਾ ਪੌਸ਼ਟਿਕ ਮਰੀਜ਼ ਦਾ ਸੰਸਕਾਰ ਕੀਤਾ ਗਿਆ ਹੈ। ਉਸ ਤੋਂ ਪਹਿਲਾਂ ਵੀ ਉਹ ਇਕ ਹਫ਼ਤਾ ਪਹਿਲਾਂ ਸਸਕਾਰ ਕਰ ਚੁੱਕੇ ਹਨ ਜੋ ਕੋਰੋਨਾ ਪੌਸ਼ਟਿਕ ਸੀ। ਉੱਧਰ ਹੀ ਜੱਗੇ ਦਾ ਕਹਿਣਾ ਹੈ ਕਿ ਲੋਕਾਂ ਨੂੰ ਹੋਣੀ ਤੋਂ ਇਤਿਆਤ ਵਰਤਣੇ ਚਾਹੀਦੇ ਹਨ। ਸੈਨੀਟਾਈਜ਼ਰ ਮਾਸਕ ਲਾ ਕੇ ਰੱਖਣਾ ਚਾਹੀਦਾ ਹੈ ਤੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਤਾਂ ਕਿ ਮੁੜ ਇਸ ਬਿਮਾਰੀ ਦਾ ਪ੍ਰਕੋਪ ਲੋਕਾਂ ਤੇ ਨਾ ਪਵੇ।


Story You May Like