The Summer News
×
Friday, 17 May 2024

8 ਫਰਵਰੀ ਤੱਕ ਪੰਜਾਬ ‘ਚ ਵਧਾਈਆਂ ਕੋਰੋਨਾ ਪਾਬੰਦੀਆਂ

ਚੰਡੀਗੜ੍ਹ : ਦੇਸ਼ ਵਿਚ ਕੋਰੋਨਾ ਦੇ ਵਧਦੇ ਅਸਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਕੋਰੋਨਾ ਪਾਬੰਦੀਆਂ 8 ਫਰਵਰੀ ਤਕ ਵਧਾਈਆਂ ਗਈਆਂ ਹਨ। ਸੂਬੇ ਵਿਚ ਸਕੂਲ ਅਤੇ ਕਾਲਜ ਹੁਣ 8 ਫਰਵਰੀ ਤਕ ਬੰਦ ਰਹਿਣਗੇ। ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਨਾਈਟ ਕਰਫਿਊ ਵੀ ਜਾਰੀ ਰਹੇਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕੀ ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਵਿਚ ‘ਨੋ ਮਾਸਕ ਨੋ ਸਰਵਿਸ’ ਦਾ ਸਿਧਾਂਤ ਲਾਗੂ ਰਹੇਗਾ। ਪੂਰੀ ਵੈਕਸੀਨ ਲਵਾਉਣ ਵਾਲੇ ਯਾਤਰੀਆਂ ਨੂੰ ਹੀ ਪੰਜਾਬ ਵਿਚ ਐਂਟਰੀ ਦੀ ਇਜਾਜ਼ਤ ਮਿਲੇਗੀ।


 ਆਊਟਡੋਰ 1000 ਅਤੇ ਇਨਡੋਰ 500 ਲੋਕਾਂ ਦਾ ਇਕੱਠ ਕਰਨ ਦੀ ਇਜਾਜ਼ਤ ਦਿੱਤੀ ਹੈ। ਇਸ ਦੇ ਮੈਡੀਕਲ ਅਤੇ ਨਰਸਿੰਗ ਕਾਲਜ ਖੁਲ੍ਹਣਗੇ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕੀ ਬਾਰ, ਜਿਮ ਅਤੇ ਸਿਨੇਮਾ 50 ਫੀਸਦ ਸਮਰਥਾ ਅਨੁਸਾਰ ਖੁਲ੍ਹਣਗੇ।



Story You May Like