The Summer News
×
Monday, 13 May 2024

ਭਾਈ ਮੰਝ ਸੇਵਕ ਜੱਥਾ ਵਲੋਂ ਕੀਰਤਨ ਸਮਾਗਮ ਤੇ ਨਾਮ ਸਿਮਰਨ ਅਭਿਆਸ ਪ੍ਰੋਗਰਾਮ ਕਰਵਾਇਆ

ਲੁਧਿਆਣਾ, 7 ਜੂਨ : ਭਾਈ ਮੰਝ ਸੇਵਕ ਜੱਥਾ ਮਾਡਲ ਗਰਾਮ ਵਲੋਂ ਕੀਰਤਨ ਸਮਾਗਮ ਤੇ ਨਾਮ ਸਿਮਰਨ ਅਭਿਆਸ ਪ੍ਰੋਗਰਾਮਾਂ ਦੀ ਚੱਲ ਰਹੀ ਲੜੀ ਦੇ ਤਹਿਤ ਇਸ ਵਾਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਚੌਂਕ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਕਰਵਾਇਆ ਗਿਆ। ਸਮਾਰੋਹ ਦੇ ਦੌਰਾਨ ਭਾਈ ਮੰਝ ਸੇਵਕ ਜੱਥਾ ਦੇ ਕੀਰਤਨੀਏ ਜੱਥੇ ਨੇ ਗੁਰੂ ਸਾਹਿਬਾਂ ਦੀ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਅੰਤ ਵਿੱਚ ਭਾਈ ਮੰਝ ਸੇਵਕ ਜੱਥਾ ਦੀ ਸਮੁੱਚੀ ਟੀਮ ਵਲੋਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਪ੍ਰਧਾਨ ਸੁਰਿੰਦਰ ਪਾਲ ਸਿੰਘ ਬਿੰਦਰਾ ਤੇ ਨਵਪ੍ਰੀਤ ਸਿੰਘ ਬਿੰਦਰਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਤਿੰਦਰ ਸਿੰਘ ਗਿਲੋਤਰਾ, ਭੁਪਿੰਦਰ ਸਿੰਘ ਬੱਗਾ, ਪਰਮਜੀਤ ਸਿੰਘ, ਜਸਬੀਰ ਸਿੰਘ ਵਾਲੀਆ, ਹਰਵਿੰਦਰ ਸਿੰਘ ਭੱਲਾ, ਜਤਿੰਦਰ ਪਾਲ ਸਿੰਘ, ਹਰਦੀਪ ਸਿੰਘ ਆਦਿ ਤੋਂ ਇਲਾਵਾ ਜੱਥੇ ਦੇ ਸਮੂਹ ਮੈਂਬਰ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸੀ।

Story You May Like