The Summer News
×
Friday, 10 May 2024

ਗਲਤ ਪਾਰਕਿੰਗ ਕਰਨ ਵਾਲੇ ਹੋ ਜਾਓ ਸਾਵਧਾਨ, ਨਹੀਂ ਤਾਂ ਮਹਿੰਗਾ ਪੈ ਜਾਵੇਗਾ ਇਹ ਚਲਾਨ

(ਮਨਪ੍ਰੀਤ ਰਾਓ)


ਚੰਡੀਗੜ੍ਹ:  ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਹਰ ਤਰ੍ਹਾਂ ਦਾ ਵਾਹਨ ਦੇਖਣ ਨੂੰ ਮਿਲ ਜਾਂਦਾ ਹੈ, ਅਤੇ ਉਸੇ ਤਰ੍ਹਾਂ ਵਾਹਨ ਚਲਾਉਣ ਨਾਲ ਬਹੁਤ ਜ਼ਿਆਦਾ ਟ੍ਰੈਫਿਕ ਦੇਖਣ ਨੂੰ ਮਿਲਦਾ ‘ਤੇ ਉਸੇ ਤਰ੍ਹਾਂ ਸਾਨੂੰ ਟ੍ਰੈਫਿਕ ਦੇ ਜ਼ਰੀਏ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਸੜਕ ਹਾਦਸੇ ਵੀ ਬਹੁਤ ਹੁੰਦੇ ਹਨ। ਲੋਕੀ ਜਲਦੀ-ਜਲਦੀ ‘ਚ ਆਪਣੀਆ ਕਾਰਾਂ ਦੀ ਗਲਤ ਪਾਰਕਿੰਗ ਕਰ ਦਿੰਦੇ ਹਨ, ਉਸ ਕਾਰਨ ਵੀ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।


ਕਾਰ ਪਾਰਕਿੰਗ ਨੂੰ ਲੈ ਕੇ ਸਰਕਾਰ ਵੱਲੋਂ ਬਣਾਏ ਗਏ ਕੁਝ ਨਵੇਂ ਕਾਨੂੰਨ


ਤੁਹਾਨੂੰ ਸਾਰੀਆਂ ਨੂੰ ਪਤਾ ਹੀ ਹੋਣਾ ਹੈ ਕਿ ਭਾਰਤ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਜਾ ਰਿਹਾ ਹੈ, ਜਿਸ ਮੁਤਾਬਿਕ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਹਨ ‘ਤੇ ਲੋਕੀ ਆਪਣੀ ਮਰਜ਼ੀ ਅਨੁਸਾਰ ਹੀ ਕਿਸੇ ਵੀ ਥਾਂ ‘ਤੇ ਕਾਰ ਦੀ ਪਾਰਕਿੰਗ ਕਰ ਦਿੰਦੇ ਹਨ। ਤੁਹਾਡੀ ਜਾਣਕਾਰੀ ਲਈ ਦਸ ਦਿੰਦੇ ਹਾਂ ਕਿ ਸਰਕਾਰ ਨੇ ਇਨ੍ਹਾਂ ਚੀਜ਼ਾਂ ਨੂੰ ਧਿਆਨ ਵੀ ਰੱਖਦੇ ਹੋਏ ਇੱਕ ਅਹਿਮ ਕਦਮ ਚੁੱਕਿਆ ਹੈ। ਜਾਣਕਾਰੀ ਲਈ ਦਸ ਦਈਦੇ ਕਿ ਭਾਰਤ ਦੇ ਕੇਂਦਰੀ ਰਾਜ ਮੰਤਰੀ ਅਤੇ ਆਵਾਜਾਈ ਦੇ ਮੰਤਰੀ ਨਿਤਿਨ ਗਡਕਰੀ ਨੇ ਲੋਕਾਂ ਸਾਹਮਣੇ ਆਪਣਾ ਵਿਚਾਰ ਪੇਸ਼ ਕਰਦੇ ਹੋਏ ਕਿਹਾ ਹੈ ਕਿ ਜੇਕਰ ਕਿਸੇ ਵੀ ਵਿਆਕਤੀ ਨੂੰ ਕੋਈ ਵੀ ਗਲਤ ਪਾਰਕਿੰਗ ਕਰਦਾ ਦਿਖਦਾ ਹੈ ਤਾਂ ਉਹ ਵਿਅਕਤੀ  ਉਸ ਗਲਤ ਪਾਰਕਿੰਗ ਕਰਨ ਵਾਲੇ ਦੀ ਫੋਟੋ ਕਲਿੱਕ ਕਰਕੇ ਸਾਨੂੰ ਭੇਜੇਗਾ ਤਾਂ ਫੋਟੋ ਭੇਜਣ ਵਾਲੇ ਵਿਆਕਤੀ ਨੂੰ 500 ਦਾ ਇਨਾਮ ਵੀ ਦਿੱਤਾ ਜਾਵੇਗਾ ‘ਤੇ ਮਾਲਕ ਨੂੰ 1000 ਦਾ ਜੁਰਮਾਨਾ ਦੇਣਾ ਪਵੇਗਾ। ਸਰਕਾਰ ਇਸ ਤਰ੍ਹਾਂ ਦਾ ਕਾਨੂੰਨ ਬਨਾਉਣ ਜਾ ਰਹੀ ਹੈ।


ਉਹਨਾਂ ਅਨੁਸਾਰ ਇਹ ਕਿਹਾ ਜਾ ਰਿਹਾ ਹੈ ਕਿ ਲੋਕੀ ਆਪਣੀ ਪਾਰਕਿੰਗ ਸਹੀ ਥਾਂ ‘ਤੇ ਨਹੀਂ ਲਗਾਉਂਦੇ ਅਤੇ ਗਲਤ ਪਾਸੇ ਖੜ੍ਹਾ ਕੇ ਚਲੇ ਜਾਂਦੇ ਹਨ। ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੋ ਪਾਰਕਿੰਗ ਦੀ ਸਹੀ ਥਾਂ ਹੈ ਸਾਨੂੰ ਉਸੇ ਥਾਂ ਆਪਣੇ ਵਾਹਨ ਦੀ ਪਾਰਕਿੰਗ ਕਰਨੀ ਚਾਹੀਦੀ ਹੈ।


Story You May Like