The Summer News
×
Monday, 20 May 2024

ਜੇਕਰ ਤੁਸੀਂ ਵੀ ਹੋ ਪ੍ਰੇਸ਼ਾਨ ਤਾਂ ਅਪਣਾਉ ਇਹ ਤਰੀਕੇ, ਭੁੱਲ ਕੇ ਵੀ ਨਹੀਂ ਆਉਣਗੇ ਮੱਛਰ ਤੁਹਾਡੇ ਸਾਹਮਣੇ

(ਮਨਪ੍ਰੀਤ ਰਾਓ)


ਚੰਡੀਗੜ੍ਹ : ਜਦੋਂ ਵੀ ਗਰਮੀ ਦੇ ਦਿਨ ਸ਼ੁਰੂ ਹੁੰਦੇ ਹਨ ਤਾਂ ਸਭ ਤੋਂ ਜ਼ਿਆਦਾ ਅਸੀਂ ਮੱਛਰਾਂ ਤੋਂ ਹੀ ਦੁੱਖੀ ਹੁੰਦੇ ਹਾਂ, ਕਿਉਂਕਿ ਹਰ ਸਾਲ ਮੱਛਰਾਂ ਦਾ ਕਹਿਰ 8 ਮਹੀਨੇ ਰਹਿੰਦਾ ਹੀ ਹੈ। ਤੁਹਾਨੂੰ ਦਸ ਦਿੰਦੇ ਹਾਂ ਕਿ ਲੋਕੀ ਮੱਛਰਾਂ ਤੋਂ ਬਹੁਤ ਹੀ ਪ੍ਰੇਸ਼ਾਨ ਹੁੰਦੇ ਹਨ, ਮੱਛਰ ਸ਼ਾਮ ਜਾਂ ਰਾਤ ਵੇਲੇ ਹੀ ਨਹੀਂ ਸਗੋਂ ਇਹ ਸਾਨੂੰ ਦਿਨ ਵੇਲੇ ਵੀ ਪ੍ਰੇਸ਼ਾਨ ਕਰਦੇ ਹਨ, ਨਾ ਸਾਨੂੰ ਇਹ ਰਾਤ ਨੂੰ ਅਰਾਮ ਨਾਲ ਸੌਂਣ ਦਿੰਦੇ ਹਨ ‘ਤੇ ਨਾ ਹੀ ਕਿਸੇ ਪਾਰਕ ਵਰਗੀਆ ਥਾਂਵਾ ‘ਤੇ ਬੈਠਣ ਦਿੰਦੇ ਹਨ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਅਜਿਹੀ ਸਥਿਤੀ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਇਹ ਸਾਡੀ ਜ਼ਿੰਦਗੀ ਤੋਂ ਦੂਰ ਰਹਿਣ..?


ਆਮ ਤੌਰ ‘ਤੇ ਲੋਕ ਇਹੀ ਸੋਚਦੇ ਹਨ ਕਿ ਜਿਹੜੇ ਮੱਛਰ ਹੁੰਦੇ ਹਨ ਉਹ ਲਾਈਟਾਂ ਨੂੰ ਦੇਖ ਹੀ ਆਕਰਸ਼ਿਤ ਹੁੰਦੇ ਹਨ, ਜਿਸ ਕਾਰਨ ਅਸੀਂ ਕਿਸੇ ਵੀ ਥਾਂ ਦੀ ਲਾਈਟ ਨੂੰ ਜਗਾਉਣਾ ਸਹੀ ਨਹੀਂ ਸਮਝਦੇ ਅਤੇ ਫਿਰ ਵੀ ਮੱਛਰ ਸਾਨੂੰ ਰਾਤ ਨੂੰ ਸੌਂਣ ਨਹੀਂ ਦਿੰਦੇ।


ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦਸ ਦਿੰਦੇ ਹਾਂ ਕਿ ਜੋ  ਮੱਛਰ ਹੁੰਦੇ ਹਨ ਉਹ ਲਾਈਟਾਂ ਤੋਂ ਜ਼ਿਆਦਾ ਸਾਡੀ ਸਰੀਰ ਦੀ ਜੋ smell ਹੁੰਦੀ ਹੈ, ਉਸ ਤੋਂ ਅਕਰਸ਼ਿਤ ਹੁੰਦੇ ਹਨ। ਦਰਅਸਲ ਉਹ ਲਾਈਟਾਂ ਜਾਂ ਖੁਲ੍ਹੇ ਦਰਵਾਜ਼ਿਆ ਨਾਲ ਨਹੀਂ ਸਗੋਂ ਸਾਡੇ ਹੀ ਸਰੀਰ ਦੀ ਜੋ ਗੰਦੀ smell ਹੁੰਦੀ ਹੈ, ਉਸ ਨਾਲ ਹੀ ਆਕਰਸ਼ਿਤ ਹੁੰਦੇ ਹਨ ‘ਤੇ ਸਾਨੂੰ ਪ੍ਰੇਸ਼ਾਨ ਕਰਦੇ ਹਨ।


ਜਾਣੋ ਕਿੰਨ੍ਹਾਂ ਚੀਜ਼ਾਂ ਤੋਂ ਰਹਿੰਦੇ ਹਨ ਮੱਛਰ ਦੂਰ


ਤੁਹਾਡੀ ਜਾਣਕਾਰੀ ਲਈ ਦਸ ਦਈਦੇ ਕਿ ਮੱਛਰ ਜ਼ਿਆਦਾਤਰ ਖੂਸ਼ਬੂ ਵਾਲੀਆ ਚੀਜ਼ਾਂ ਤੋਂ ਦੂਰ ਰਹਿੰਦੇ ਹਨ। ਜਿਹੜੀਆਂ ਖੂਸ਼ਬੂਆਂ ਤੋਂ ਅਸੀਂ ਆਕਰਸ਼ਿਤ ਹੁੰਦੇ ਹਾਂ, ਉਹੀ ਚੀਜ਼ਾਂ ਮੱਛਰਾਂ ਨੂੰ ਭਿਆਨਕ ਲੱਗਦੀਆਂ ਹਨ ‘ਤੇ ਉਹਨਾਂ ਖੂਸ਼ਬੂਆਂ ਤੋਂ ਮੱਛਰ ਦੂਰ ਰਹਿਣਾ ਹੀ ਪਸੰਦ ਕਰਦੇ ਹਨ।


ਜੇਕਰ ਤੁਸੀਂ ਵੀ ਮੱਛਰਾਂ ਤੋਂ ਬਚਾ ਪਾਉਣਾ ਚਾਹੁੰਦੇ ਹੋ ਤਾਂ ਨਿੰਬੂ ਦੀ ਵਰਤੋ ਕਰੋ ‘ਤੇ ਤੁਸੀ ਮੋਮਬੱਤੀ ਦੀ ਵਰਤੋਂ ਵੀ ਕਰ ਸਕਦੇ ਹੋ। ਇਨ੍ਹਾਂ ਨਾਲ ਵੀ ਮੱਛਰ ਦੂਰ ਰਹਿੰਦੇ ਹਨ।


ਕੀ ਰਸੋਈ ਦੇ ਮਸਾਲਿਆ ਤੋਂ ਮੱਛਰ ਦੂਰ ਰਹਿੰਦੇ ਹਨ ਆਓ ਤੁਹਾਨੂੰ ਇਸ ਬਾਰੇ ਵੀ ਦਸ ਦੇ ਹਾਂ


ਤੁਹਾਨੂੰ ਦਸ ਦਈਏ ਕਿ ਜੋ ਰਸੋਈ ‘ਚ ਮਸਾਲੇ ਹੁੰਦੇ ਹਨ ,ਉਹਨਾਂ ਤੋਂ ਵੀ ਮੱਛਰ ਦੂਰ ਰਹਿੰਦੇ ਹਨ ,ਕਿਉਂਕਿ ਮੱਛਰਾਂ ਨੂੰ ਇਨ੍ਹਾਂ ਦੀਆਂ ਵੀ ਖੂਸ਼ਬੂ ਭਿਆਨਕ ਲੱਗਦੀ ਹੈ। ਤੁਸੀਂ ਮੱਛਰ ਭਜਾਉਣ ਲਈ ਅਦਰਕ ਅਤੇ ਲੌਂਗ ਦੀ ਵੀ ਵਰਤੋਂ ਕਰ ਸਕਦੇ ਹੋ। ਇਹਨਾਂ ਨਾਲ ਵੀ ਮੱਛਰ ਦੂਰ ਰਹਿੰਦੇ ਹਨ। ਜਾਣਕਾਰੀ ਲਈ ਦਸ ਦਿੰਦੇ ਹਾਂ ਕਿ ਜੋ ਲੌਂਗ ਹੁੰਦੇ ਹਨ ਉਹਨਾਂ ਦੀ ਖੂਸ਼ਬੂ ਤਾਜ਼ੀ ਹੋਣੀ ਚਾਹੀਦੀ ਹੈ।


Story You May Like