The Summer News
×
Friday, 17 May 2024

ਖਲਨਾਇਕੀ ਦਾ ਦੂਸਰਾ ਨਾਂਅ ਗੋਗਾ ਕਪੂਰ

ਬਰਸੀ 'ਤੇ ਯਾਦ ਕਰਦਿਆਂ


ਫਿਲਮ 'ਤੂਫਾਨ' ਵਿੱਚ ਡਾਕੂ ਸ਼ੈਤਾਨ ਸਿੰਘ ਦੀ ਭੂਮਿਕਾ, ਟੀ.ਵੀ. ਸੀਰੀਅਲ 'ਮਹਾਂਭਾਰਤ' ਵਿੱਚ ਕੰਸ ਅਤੇ 'ਜੈ ਵੀਰ ਹਨੂੰਮਾਨ' ਵਿਚ ਰਾਵਣ ਦੀ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਗੋਗਾ ਕਪੂਰ ਦੀ ਅਦਾਕਾਰੀ ਦਾ ਹਰ ਸਿਨੇ ਪ੍ਰੇਮੀ ਕਾਇਲ ਹੋ ਗਿਆ ਸੀ। ਗੋਗਾ ਕਪੂਰ, ਜਿੰਨਾ ਦਾ ਅਸਲੀ ਨਾਮ ਰਵਿੰਦਰ ਕਪੂਰ ਸੀ, ਦਾ ਜਨਮ 15 ਦਸੰਬਰ 1940 ਨੂੰ ਹੋਇਆ ਸੀ। ਗੋਗਾ ਕਪੂਰ ਦੇ ਨਾਂ ਨਾਲ ਮਸ਼ਹੂਰ, ਇਹ ਅਭਿਨੇਤਾ ਜ਼ਿਆਦਾਤਰ ਬਾਲੀਵੁੱਡ ਫਿਲਮਾਂ ਵਿੱਚ ਦਿਖਾਈ ਦਿੱਤੇ। ਉਨਾਂ ਨੇ 120 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ, ਜੋ ਮੁੱਖ ਤੌਰ 'ਤੇ ਖਲਨਾਇਕ ਦੇ ਗੁੰਡਿਆਂ ਜਾਂ ਗੈਂਗਸਟਰ ਦੀਆਂ ਸਹਾਇਕ ਭੂਮਿਕਾਵਾਂ ਨਿਭਾਉਣ ਲਈ ਜਾਣੀਆਂ ਜਾਂਦੀਆਂ ਹਨ।1990 ਦੀ ਫਿਲਮ ਅਗਨੀਪਥ ਵਿੱਚ ਦਿਨਕਰ ਰਾਓ ਅਤੇ ਫਿਲਮ 'ਕਭੀ ਹਾਂ ਕਭੀ ਨਾ' ਵਿੱਚ ਡੌਨ ਦੀ ਭੂਮਿਕਾ ਲਈ ਵੀ ਯਾਦ ਕੀਤਾ ਜਾਂਦਾ ਹੈ। ਉਹਨਾਂ ਦੀਆਂ ਹੋਰ ਮਹੱਤਵਪੂਰਨ ਫਿਲਮਾਂ ਵਿੱਚ 'ਕਯਾਮਤ ਸੇ ਕਯਾਮਤ ਤਕ' ਅਤੇ 'ਰਨ' ਵੀ ਸ਼ਾਮਲ ਹਨ। 3 ਮਾਰਚ 2011 ਨੂੰ ਗੋਗਾ ਕਪੂਰ ਸਦੀਵੀ ਵਿਛੋੜਾ ਦੇ ਗਏ।
ਇਸ ਮਹਾਨ ਕਲਾਕਾਰ ਨੂੰ ਉਹਨਾਂ ਦੀ 12 ਵੀਂ ਬਰਸੀ ਮੌਕੇ ਸਾਦਰ ਨਮਨ!


(ਅਸ਼ਵਨੀ ਜੇਤਲੀ)

Story You May Like